ਭੱਠਾ ਮਾਲਕ ਨੇ ਕੀਤੀ ਖੁਦਕੁਸ਼ੀ, ਸਰਕਾਰੀ ਅਧਿਕਾਰੀਆਂ ਸਣੇ 9 ਖਿਲਾਫ ਮਾਮਲਾ ਦਰਜ

10/14/2019 6:07:34 PM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ)— ਸਥਾਨਕ ਥਾਂਦੇਵਾਲਾ ਰੋਡ ਵਾਸੀ ਭੱਠਾ ਮਾਲਕ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਅਕਤੀ ਦੀ ਪਛਾਣ ਸੁਭਾਸ਼ ਗੂੰਬਰ (65) ਪੁੱਤਰ ਭਗਤ ਰਾਮ ਦੇ ਰੂਪ 'ਚ ਹੋਈ ਹੈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੂੰ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ 'ਚ ਉਸ ਨੇ ਸਰਕਾਰੀ ਕੰਮ ਦੇ ਪੈਸੇ ਨਾ ਮਿਲਣ ਅਤੇ ਕੁਝ ਲੋਕਲ ਫਾਇਨੈਂਸਰ 'ਤੇ ਪੈਸਿਆਂ ਲਈ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। 

ਪੁਲਸ ਨੇ ਮ੍ਰਿਤਕ ਦੇ ਪੁੱਤਰ ਸ਼ਿਵ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਦੋ ਸਰਕਾਰੀ ਅਧਿਕਾਰੀਆਂ ਸਮੇਤ 9 ਖਿਲਾਫ ਮਾਮਲਾ ਦਰਜ ਕੀਤਾ ਹੈ। ਖੁਦਕੁਸੀ ਦੇ ਨੋਟ ਦੇ ਆਧਾਰ 'ਤੇ ਐਡਵੋਕੇਟ ਵਰਿੰਦਰ ਗੁਪਤਾ, ਵਰਿੰਦਰ ਗੁਪਤਾ ਦੇ ਬੇਟੇ ਸ਼ਿੰਦੀ, ਆਰ ਕੇ ਫਰਨੀਚਰ ਦੇ ਮਾਲਕ ਜਗਦੀਪ ਸਿੰਘ ਠੇਕੇਦਾਰ ਕਰਮਪਟੀ,  ਜਸਪਾਲ ਸਿੰਘ ਜੇ. ਈ, ਟਿਊਬਵੈਲ ਕਾਰਪੋਰੇਸ਼ਨ ਦੇ ਐਕਸੀਅਨ ਅਬੋਹਰ ਅਤੈ ਐਕਸੀਅਨ ਮਲੋਟ ਸਮੇਤ 9 'ਤੇ ਮਾਮਲਾ ਦਰਜ ਕੀਤਾ ਗਿਆ ਹੈ।

shivani attri

This news is Content Editor shivani attri