ਭੇਤਭਰੇ ਹਾਲਾਤਾਂ ''ਚ ਪ੍ਰਵਾਸੀ ਮਜ਼ਦੂਰ ਦੀ ਮੌਤ

04/30/2020 7:19:41 PM

ਮੋਗਾ, (ਸੰਦੀਪ ਸ਼ਰਮਾ)— ਕਸਬਾ ਧਰਮਕੋਟ 'ਚ ਖੇਤਾਂ 'ਚ ਗਏ 25 ਸਾਲਾ ਪ੍ਰਵਾਸੀ ਮਜ਼ਦੂਰ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ। ਜਿਸ ਸਬੰਧੀ ਖੇਤਾਂ 'ਚ ਹਾਜ਼ਰ ਕੁਝ ਲੋਕਾਂ ਵੱਲੋਂ ਪੰਡੋਰੀ ਗੇਟ ਕੋਲ ਰਹਿਣ ਵਾਲੇ ਉਕਤ ਮਜ਼ਦੂਰ ਦੇ ਪਰਿਵਾਰ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ। ਥਾਣਾ ਧਰਮਕੋਟ ਦੇ ਏ. ਐੱਸ. ਆਈ. ਨਿਰਮਲ ਸਿੰਘ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਲਾਸ਼ ਘਰ ਪਹੁੰਚਾਇਆ। ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏ. ਐੱਸ. ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮ੍ਰਿਤਕ ਦੀ ਪਤਨੀ ਮੂਰਤੀ ਦੇਵੀ ਅਤੇ ਸਹੁਰਾ ਸਿਧਾਰਥ ਦੇ ਬਿਆਨਾਂ ਦੇ ਆਧਾਰ 'ਤੇ ਮ੍ਰਿਤਕ ਭਰਤ ਪੁੱਤਰ ਸ਼ਿਵ ਸ਼ੰਕਰ ਮਾਤੋ ਨਿਵਾਸੀ ਧਰਮਕੋਟ ਦੀ ਲਾਸ਼ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਨੂੰ ਸ਼ੱਕੀ ਦੇਖਦੇ ਹੋਏ ਉਨ੍ਹਾਂ ਵੱਲੋਂ ਪੋਸਟਮਾਰਟਮ ਕਰਵਾਉਣ ਉਪਰੰਤ ਮ੍ਰਿਤਕ ਦੇ ਵਿਸਰਾ ਸੈਂਪਲ ਲੈ ਕੇ ਮੌਤ ਦੇ ਕਾਰਨਾਂ ਦਾ ਪਤਾ ਲਾਉਣ ਲਈ ਲੈਬ 'ਚ ਭੇਜੇ ਜਾ ਰਹੇ ਹਨ।

KamalJeet Singh

This news is Content Editor KamalJeet Singh