ਪਤੀ-ਪਤਨੀ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, ਪਤੀ ਦੀ ਮੌਤ

05/26/2020 9:11:51 PM

ਸਾਹਨੇਵਾਲ/ਕੁਹਾੜਾ, (ਜਗਰੂਪ)— ਸਾਹਨੇਵਾਲ ਤੋਂ ਲੁਧਿਆਣਾ ਜਾ ਰਹੇ ਪਤੀ-ਪਤਨੀ ਨੂੰ ਘੋੜਾ ਟਰਾਲਾ ਚਾਲਕ ਵੱਲੋਂ ਮਾਰੀ ਗਈ ਟੱਕਰ ਦੇ ਬਾਅਦ ਗੰਭੀਰ ਜ਼ਖਮੀ ਹੋਏ ਪਤੀ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਬਾਅਦ ਥਾਣਾ ਸਾਹਨੇਵਾਲ ਦੀ ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ 'ਤੇ ਟਰਾਲਾ ਚਾਲਕ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਮ੍ਰਿਤਕ ਦੀ ਪਛਾਣ ਰਾਜਨ ਕੁਮਾਰ (32) ਪੁੱਤਰ ਅਵਤਾਰ ਚੰਦ ਵਾਸੀ ਨੇੜੇ ਪੱਕਾ ਦਰਵਾਜ਼ਾ, ਸਾਹਨੇਵਾਲ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕ ਰਾਜਨ ਦੀ ਪਤਨੀ ਸਿਮਰਜੀਤ ਕੌਰ ਨੇ ਪੁਲਸ ਨੂੰ ਦੱਸਿਆ ਕਿ ਬੀਤੀ 25 ਮਈ ਦੀ ਸਵੇਰ ਕਰੀਬ ਪੌਣੇ 7 ਵਜੇ ਉਹ ਦੋਵੇਂ ਪਤੀ-ਪਤਨੀ ਮੋਟਰਸਾਈਕਲ 'ਤੇ ਸਾਹਨੇਵਾਲ ਤੋਂ ਲੁਧਿਆਣਾ ਨੂੰ ਜਾ ਰਹੇ ਸੀ। ਜਦੋਂ ਉਹ ਨੰਦਪੁਰ ਚੰਗੀ ਦੇ ਨੇੜੇ ਪਹੁੰਚੇ ਤਾਂ ਪਿੱਛੇ ਤੋਂ ਆਏ ਇਕ ਘੋੜਾ ਟਰਾਲਾ ਚਾਲਕ ਨੇ ਤੇਜ਼ਗਤੀ ਤੇ ਲਾਪਰਵਾਹੀ ਨਾਲ ਉਨ੍ਹਾਂ ਨੂੰ ਕਰਾਸ ਕਰਦੇ ਹੋਏ ਗਲਤ ਤਰੀਕੇ ਨਾਲ ਟਕੱਰ ਮਾਰ ਦਿੱਤੀ । ਜਿਸ ਨਾਲ ਉਹ ਡਿੱਗ ਗਏ ਤੇ ਟਰਾਲੇ ਦੇ ਟਾਇਰ ਉਸ ਦੇ ਪਤੀ ਦੇ ਉਪਰੋਂ ਲੰਘ ਗਏ। ਜਿਸ ਨੂੰ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਇਲਾਜ ਦੌਰਾਨ ਉਸ ਦੇ ਪਤੀ ਦੀ ਮੌਤ ਹੋ ਗਈ। ਥਾਣਾ ਪੁਲਸ ਨੇ ਟਰਾਲਾ ਚਾਲਕ ਭੁਪਿੰਦਰ ਸਿੰਘ ਪੁੱਤਰ ਭਾਗ ਸਿੰਘ ਵਾਸੀ ਪਿੰਡ ਕੋਟ ਸੇਖੋਂ, ਲੁਧਿਆਣਾ ਖਿਲਾਫ ਮੁਕੱਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਹੈ।


KamalJeet Singh

Content Editor

Related News