ਸੜਕ ਹਾਦਸੇ ਦੌਰਾਨ ਵਿਅਕਤੀ ਦੀ ਮੌਤ

12/16/2019 1:40:39 AM

ਚੰਡੀਗੜ੍ਹ, (ਸੁਸ਼ੀਲ)— ਹਨੇਰੇ 'ਚ ਬਿਨ੍ਹਾਂ ਇੰਡੀਕੇਟਰ ਆਨ ਕੀਤੇ ਖੜ੍ਹੀ ਹਿਮਾਚਲ ਰੋਡਵੇਜ਼ ਦੀ ਬੱਸ ਪਿੱਛੇ ਸਕੂਟਰ ਜਾ ਟਕਰਾਇਆ। ਆਇਰਨ ਚੌਕ 'ਤੇ ਐਤਵਾਰ ਤੜਕੇ ਹੋਏ ਇਸ ਹਾਦਸੇ 'ਚ ਸਕੂਟਰ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦੂਸਰਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਕਾਂਸਟੇਬਲ ਵਰਿੰਦਰ ਦੀ ਸ਼ਿਕਾਇਤ 'ਤੇ ਸੈਕਟਰ-31 ਥਾਣਾ ਪੁਲਸ ਨੇ ਹਿਮਾਚਲ ਰੋਡਵੇਜ਼ ਦੀ ਬੱਸ ਦੇ ਚਾਲਕ ਖਿਲਾਫ ਲਾਪਰਵਾਹੀ ਤੇ ਗੈਰ-ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕਰ ਲਿਆ।

ਸਵਾਰੀਆਂ ਚੜ੍ਹਾਉਣ ਲਈ ਖੜ੍ਹੀ ਸੀ ਬੱਸ
ਬੁੜੈਲ ਨਿਵਾਸੀ ਸ਼ਹਾਦਤ ਖਾਨ ਆਪਣੇ ਦੋਸਤ ਬਬਲੂ ਨਾਲ ਐਤਵਾਰ ਸਵੇਰੇ 5 ਵਜੇ ਜੁਪੀਟਰ ਸਕੂਟਰ 'ਤੇ ਟ੍ਰਿਬਿਊਨ ਚੌਕ ਵੱਲ ਜਾ ਰਿਹਾ ਸੀ। ਇਸ ਦੌਰਾਨ ਆਇਰਨ ਚੌਕ 'ਤੇ ਹਿਮਾਚਲ ਰੋਡਵੇਜ਼ ਦੀ ਬੱਸ ਬਿਨਾਂ ਇੰਡੀਕੇਟਰ ਜਗਾਏ ਸਵਾਰੀਆਂ ਨੂੰ ਬਿਠਾ ਰਹੀ ਸੀ। ਸਕੂਟਰ ਸਵਾਰ ਨੂੰ ਬੱਸ ਨਜ਼ਰ ਨਹੀਂ ਆਈ ਤੇ ਬੱਸ ਦੇ ਪਿਛਲੇ ਹਿੱਸੇ 'ਚ ਜਾ ਟਕਰਾਇਆ।

ਦੋਵੇਂ ਸਵਾਰ ਲਹੁ-ਲੂਹਾਨ ਹੋ ਗਏ
ਉਥੇ ਹੀ ਪੈਟ੍ਰੋਲਿੰਗ ਕਰ ਰਹੇ ਕਾਂਸਟੇਬਲ ਵਰਿੰਦਰ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੀ.ਸੀ.ਆਰ. ਗੱਡੀ ਮੌਕੇ 'ਤੇ ਪਹੁੰਚੀ ਅਤੇ ਦੋਵਾਂ ਜ਼ਖ਼ਮੀਆਂ ਨੂੰ ਜੀ.ਐੱਮ.ਸੀ.ਐੱਚ. 32 ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਬੁੜੈਲ ਨਿਵਾਸੀ 44 ਸਾਲਾ ਸ਼ਹਾਦਤ ਖਾਨ ਨੂੰ ਮ੍ਰਿਤਕ ਐਲਾਨ ਦਿੱਤਾ। ਬਬਲੂ ਨੂੰ ਡਾਕਟਰਾਂ ਨੇ ਪੀ.ਜੀ.ਆਈ. ਰੈਫਰ ਕਰ ਦਿੱਤਾ, ਜਿਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਜਾਂਚ 'ਚ ਸਾਹਮਣੇ ਆਇਆ ਕਿ ਬੱਸ ਚਾਲਕ ਵਲੋਂ ਇੰਡੀਕੇਟਰ ਆਨ ਨਾ ਕਰਨ ਦੇ ਕਾਰਨ ਹਾਦਸਾ ਹੋਇਆ ਹੈ। ਮ੍ਰਿਤਕ ਤੇ ਜ਼ਖ਼ਮੀ ਦੋਵੇਂ ਹੀ ਇਕ ਕਾਸਮੈਟਿਕ ਸ਼ਾਪ 'ਤੇ ਕੰਮ ਕਰਦੇ ਸਨ। ਸੈਕਟਰ-31 ਥਾਣਾ ਪੁਲਸ ਨੇ ਬੱਸ ਨੂੰ ਜ਼ਬਤ ਕਰ ਲਿਆ ਤੇ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।
 

KamalJeet Singh

This news is Content Editor KamalJeet Singh