ਨਾਜਾਇਜ਼ ਸ਼ਰਾਬ ਪੀਣ ਨਾਲ ਵਿਅਕਤੀ ਦੀ ਮੌਤ

01/09/2020 8:43:47 PM

ਮੁੱਲਾਂਪੁਰ ਦਾਖਾ, (ਕਾਲੀਆ)— ਨਾਜਾਇਜ਼ ਸ਼ਰਾਬ ਪੀਣ ਨਾਲ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮੁੱਲਾਂਪੁਰ ਝੁੱਗੀਆਂ 'ਚ ਇਕ ਪ੍ਰਵਾਸੀ ਬਿਹਾਰੀ ਪਰਿਵਾਰ ਆ ਕੇ ਵਸਿਆ ਹੈ, ਜਿਸ ਦੀਆਂ 3 ਲੜਕੀਆਂ ਅਤੇ ਇਕ ਲੜਕੀ ਹੈ। ਪਤਾ ਲੱਗਾ ਕਿ ਉਕਤ ਪ੍ਰਵਾਸੀ ਮਜ਼ਦੂਰ ਸ਼ਰਾਬ ਪੀਣ ਦਾ ਆਦੀ ਸੀ। ਜ਼ਿਆਦਾ ਸ਼ਰਾਬ ਪੀਣ ਕਾਰਨ ਦਲੀਪ ਪਾਸਵਾਨ ਦੀ ਮੌਤ ਹੋ ਗਈ।
ਆਪਣਾ ਨਾਮ ਗੁਪਤ ਰੱਖਣ 'ਤੇ ਸ਼ਰਾਬ ਦੇ ਇਕ ਠੇਕੇਦਾਰ ਨੇ ਦੱਸਿਆ ਕਿ ਮੁੱਲਾਂਪੁਰ ਸ਼ਹਿਰ ਤੇ ਇਸ ਦੇ ਲਾਗਲੇ ਹਿੱਸਿਆਂ 'ਚ ਬਾਹਰੀ ਰਾਜਾਂ ਤੋਂ ਲਿਆਂਦੀ ਜਾ ਰਹੀ ਨਾਜਾਇਜ਼ ਸ਼ਰਾਬ ਸ਼ਰੇਆਮ ਵਿਕ ਰਹੀ ਹੈ। ਉਸ ਨੇ ਦੱਸਿਆ ਕਿ ਜਿਹੜੀ ਬੋਤਲ ਸ਼ਰਾਬ ਦੇ ਠੇਕੇ ਤੋਂ 320 ਰੁਪਏ ਦੀ ਮਿਲਦੀ ਹੈ। ਉਸੇ ਨਾਲ ਦੀ ਮਾਅਰਕਾ ਬਦਲ ਕੇ ਬਣਾਈ ਉਕਤ ਸ਼ਰਾਬ ਦੀ ਬੋਤਲ 150 ਰੁਪਏ 'ਚ ਸ਼ਰੇਆਮ ਵਿਕ ਰਹੀ ਹੈ, ਜਿਸ ਕਰ ਕੇ ਸ਼ਰਾਬ ਦੇ ਠੇਕੇਦਾਰਾਂ ਨੂੰ ਵੀ ਚੂਨਾ ਲੱਗ ਰਿਹਾ ਹੈ।

KamalJeet Singh

This news is Content Editor KamalJeet Singh