ਰਿਵਾਲਵਰ ਸਾਫ ਕਰਦੇ ਸਮੇਂ ਗੋਲੀ ਚੱਲਣ ਨਾਲ ਵਿਅਕਤੀ ਦੀ ਮੌਤ

08/20/2019 8:09:35 PM

ਮੋਗਾ (ਅਜ਼ਾਦ)— ਮੋਗਾ ਜ਼ਿਲੇ ਦੇ ਪਿੰਡ ਚੰਦ ਨਵਾਂ ਨਿਵਾਸੀ ਬੂਟਾ ਸਿੰਘ (55-56) ਜੋ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ, ਪਿਛਲੇ ਦਿਨੀਂ ਆਪਣੇ ਲਾਈਸੈਂਸੀ ਰਿਵਾਲਵਰ ਸਾਫ ਕਰਦਿਆ ਸਮੇਂ ਚੱਲੀ ਗੋਲੀ ਦੇ ਨਾਲ ਬੁਰ੍ਹੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਜਿਸ ਦੌਰਾਨ ਉਸ ਨੂੰ ਪੀ.ਜੀ.ਆਈ ਲੈ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਇਸ ਸੰਬੰਧ 'ਚ ਬਾਘਾ ਪੁਰਾਣਾ ਪੁਲਸ ਵਲੋਂ ਮ੍ਰਿਤਕ ਦੀ ਪਤਨੀ ਛਿੰਦਰਪਾਲ ਕੌਰ ਦੇ ਬਿਆਨਾਂ ਹੇਠ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਵਲੋਂ ਮਾਮਲੇ ਦੀ ਕਾਰਵਾਈ ਕੀਤੀ ਗਈ। 
ਮਿਲੀ ਜਾਣਕਾਰੀ ਅਨੁਸਾਰ ਛਿੰਦਰਪਾਲ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਦੋ ਬੱਚੇ ਇਕ ਬੇਟਾ ਤੇ ਇਕ ਬੇਟੀ ਹਨ ਜੋ ਕਿ ਕੈਨੇਡਾ ਰਹਿੰਦੇ ਹਨ। ਉਹ ਆਪਣੀ ਸੱਸ ਤੇ ਆਪਣੇ ਪਤੀ ਸਮੇਤ ਘਰ 'ਚ ਇਕੱਲੀ ਸੀ। ਉਸ ਦਾ ਪਤੀ ਬੂਟਾ ਸਿੰਘ ਨੂੰ ਡਿਸਕ ਦੀ ਪ੍ਰੋਬਲਮ ਹੋਣ ਕਾਰਨ ਉਹ ਅਕਸਰ ਬੀਮਾਰ ਰਹਿੰਦਾ ਸੀ। ਉਸ ਦੇ ਦੋ ਆਪ੍ਰੇਸ਼ਨ ਵੀ ਕਰਵਾਏ, ਪਰ ਬੋਝ ਜ਼ਿਆਦਾ ਹੋਣ ਕਾਰਨ ਇਕ ਆਪ੍ਰੇਸ਼ਨ ਬੋਝ ਘੱਟ ਕਰਨ ਦਾ ਹੋਇਆ । ਜਿਸ ਕਾਰਨ ਉਹ ਬਿਮਾਰੀਆਂ ਤੋਂ ਤੰਗ ਪਰੇਸ਼ਾਨ ਰਹਿੰਦਾ ਸੀ। ਪਿਛਲੇ ਦਿਨੀਂ 7:30 ਵਜੇ ਸਵੇਰੇ ਘਰ 'ਚ ਆਪਣਾ 32 ਬੋਰ ਲਾਈਸੈਂਸੀ ਰਿਵਾਲਰ ਸਾਫ ਕਰ ਰਿਹਾ ਸੀ ਤਾਂ ਅਚਾਨਕ ਸਫਾਈ ਕਰਦਿਆਂ ਦਿਮਾਗੀ ਤੌਰ 'ਤੇ ਪਰੇਸ਼ਾਨ ਰਹਿਣ ਕਾਰਨ ਗੋਲੀ ਚਲ ਗਈ, ਜੋ ਕਿ ਉਸ ਦੇ ਪਤੀ ਦੇ ਸਿਰ 'ਤੇ ਜਾ ਲੱਗੀ। ਉਸਨੂੰ ਤੁਰੰਤ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡੀ.ਐੱਮ.ਸੀ. ਲੁਧਿਆਣਾ ਵਿਖੇ ਰੈਫਰ ਕਰ ਦਿੱਤਾ। ਪਰ ਉਸਦੇ ਇਲਾਜ ਲਈ ਜਦੋਂ ਪੀ.ਜੀ.ਆਈ ਚੰਡੀਗੜ ਲੈ ਜਾ ਰਹੇ ਸੀ ਤਾਂ ਉਸਨੇ ਰਸਤੇ 'ਚ ਹੀ ਦਮ ਤੋੜ ਦਿੱਤਾ।  ਇਹ ਸਭ ਦੇਖ ਕੇ ਉਹ ਬੇਹੋਸ਼ ਹੋ ਗਈ। ਜਿਸ ਕਾਰਨ ਉਨ੍ਹਾਂ ਨੇ ਪੁਲਸ ਨੂੰ ਇਸ ਸਬੰਧੀ ਸੂਚਨਾ ਨਹੀ ਦਿੱਤੀ। ਹਾਲਾਤ ਥੋੜੇ ਠੀਕ ਹੋਣ 'ਤੇ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਬਾਘਾ ਪੁਰਾਣਾ ਦੇ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਹਸਪਤਾਲ ਮੋਗਾ 'ਚੋਂ ਪੋਸਟਮਾਰਟ ਕਰਵਾਉਣ ਦੇ ਬਾਅਦ ਪਰਿਵਾਰ ਵਾਲਿਆ ਨੂੰ ਸੌਂਪ ਦਿੱਤੀ  ਗਈ ਹੈ।


KamalJeet Singh

Content Editor

Related News