ਨਸ਼ੇ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ, 2 ਬੱਚਿਆਂ ਦੇ ਸਿਰੋਂ ਉੱਠਿਆ ਪਿਓ ਦਾ ਹੱਥ

02/07/2023 3:16:28 PM

ਮੱਲਾਂਵਾਲਾ (ਜਸਪਾਲ) : ਫਿਰੋਜ਼ਪੁਰ ਵਿਖੇ ਨਸ਼ੇ ਕਾਰਨ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਗੁਰਲਾਲ ਸਿੰਘ ਵਾਸੀ ਮੱਲੂ ਵਲੀਏ ਵਾਲਾ ਵਜੋਂ ਹੋਈ ਹੈ। ਇਸ ਸਬੰਧੀ ਗੱਲ ਕਰਦਿਆਂ ਮ੍ਰਿਤਕ ਦੇ ਮਾਸੀ ਦੇ ਮੁੰਡੇ ਰਣਜੀਤ ਸਿੰਘ ਨੇ ਦੱਸਿਆ ਹੈ ਕਿ ਗੁਰਲਾਲ ਸਿੰਘ ਪਿਛਲੇ ਕਾਫ਼ੀ ਸਮੇਂ ਤੋਂ ਨਸ਼ਾ (ਚਿੱਟਾ) ਕਰਨ ਦਾ ਆਦੀ ਸੀ।

ਇਹ ਵੀ ਪੜ੍ਹੋ- ਆਸਟ੍ਰੇਲੀਆ ਦੀ ਧਰਤੀ 'ਤੇ ਇਕ ਹੋਰ ਪੰਜਾਬੀ ਨੇ ਤੋੜਿਆ ਦਮ, 2 ਭੈਣਾਂ ਦੇ ਇਕਲੌਤੇ ਭਰਾ ਦੀ ਹੋਈ ਮੌਤ

ਬੀਮਾਰ ਰਹਿਣ ਕਾਰਨ ਉਸ ਨੂੰ ਫਰੀਦਕੋਟ ਮੈਡੀਕਲ ਹਸਪਤਾਲ ’ਚ ਦਾਖ਼ਲ ਕਰਵਾਇਆ ਸੀ ਜਿੱਥੇ ਸੋਮਵਾਰ ਉਸਦੀ ਮੌਤ ਹੋ ਗਈ। ਮ੍ਰਿਤਕ ਗੁਰਲਾਲ ਸਿੰਘ ਆਪਣੇ ਪਿਛੇ 65 ਸਾਲ ਦਾ ਬਜ਼ੁਰਗ ਪਿਤਾ, ਪਤਨੀ, ਇਕ 11 ਸਾਲ ਦੀ ਕੁੜੀ ਤੇ 9 ਸਾਲ ਦੇ ਮੁੰਡੇ ਨੂੰ ਛੱਡ ਗਿਆ ਹੈ।

ਇਹ ਵੀ ਪੜ੍ਹੋ-  ਬਠਿੰਡਾ ਨਿਗਮ ਤੈਅ ਕਰੇਗਾ ਮਨਪ੍ਰੀਤ ਬਾਦਲ ਦਾ ਭਾਜਪਾ 'ਚ ਕੱਦ, BJP ਦੀਆਂ ਸੂਬਾ ਗਤੀਵਿਧੀਆਂ 'ਚ ਨਹੀਂ ਆ ਰਹੇ ਨਜ਼ਰ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News