ਸੰਗਰੂਰ ''ਚ ਪਤਨੀ ਦੇ ਚਾਲ-ਚੱਲਣ ਤੋਂ ਦੁਖ਼ੀ ਬਦਨਾਮੀ ਮਹਿਸੂਸ ਕਰਦਿਆਂ ਪਤੀ ਨੇ ਕੀਤੀ ਖ਼ੁਦਕੁਸ਼ੀ

12/05/2022 12:18:21 PM

ਸੰਗਰੂਰ/ਲੌਂਗੋਵਾਲ (ਵਿਜੇ, ਵਸ਼ਿਸ਼ਟ) : ਸੰਗਰੂਰ ਦੇ ਲੌਂਗੋਵਾਲ 'ਚ ਪਤਨੀ ਦੇ ਚਾਲ-ਚੱਲਣ ਤੋਂ ਦੁਖ਼ੀ ਪਤੀ ਨੇ ਬਦਨਾਮੀ ਨਾ ਸਹਾਰਦਿਆਂ ਪੱਖੇ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਚਮਕੌਰ ਸਿੰਘ ਪੁੱਤਰ ਨਾਜ਼ਰ ਸਿੰਘ ਵਾਸੀ ਪੱਤੀ ਝਾੜੋਂ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਬਲਵੰਤ ਸਿੰਘ ਨੇ ਦੱਸਿਆ ਮ੍ਰਿਤਕ ਦੇ ਪਿਤਾ ਨੇ ਥਾਣਾ ਲੌਂਗੋਵਾਲ ਵਿਖੇ ਦਰਜ ਕਰਵਾਏ ਆਪਣੇ ਬਿਆਨਾਂ ’ਚ ਦੋਸ਼ ਲਾਇਆ ਹੈ ਕਿ ਮੇਰੀ ਨੂੰਹ ਰੁਪਿੰਦਰ ਕੌਰ ਦਾ ਚਾਲ-ਚੱਲਣ ਗ਼ਲਤ ਹੋਣ ਕਾਰਨ ਅਤੇ ਉਸਦੇ ਹੋਰ ਵਿਅਕਤੀ ਨਾਲ ਗ਼ਲਤ ਸਬੰਧ ਹੋਣ ਬਾਰੇ ਪਤਾ ਲੱਗਣ ’ਤੇ ਬਦਨਾਮੀ ਮਹਿਸੂਸ ਕਰਦਿਆਂ ਮੇਰੇ ਪੁੱਤਰ ਚਮਕੌਰ ਸਿੰਘ ਨੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ।

ਇਹ ਵੀ ਪੜ੍ਹੋ- ਪਤਨੀ ਤੇ ਸਾਲੇ ਤੋਂ ਦੁਖ਼ੀ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ਬਣਾ ਦੱਸੀਆਂ ਕਰਤੂਤਾਂ

ਇਸ ਤੋਂ ਇਲਾਵਾ ਨਾਜ਼ਰ ਸਿੰਘ ਨੇ ਦੱਸਿਆ ਕਿ ਮੇਰੇ ਵੱਡੇ ਮੁੰਡਾ ਚਮਕੌਰ ਸਿੰਘ ਦਾ ਵਿਆਹ ਸੁਨਾਮ ਨੇੜਲੇ ਪਿੰਡ ਕੋਠੇ ਰੋਹੀ ਰਾਮ ਵਾਲੇ ਦੀ ਰਹਿਣ ਵਾਲੀ ਰੁਪਿੰਦਰ ਕੌਰ ਉਰਫ ਪਿੰਕੀ ਨਾਲ ਹੋਇਆ ਸੀ। ਚਮਕੌਰ ਸਿੰਘ ਦੀ ਪਤਨੀ ਰੁਪਿੰਦਰ ਕੌਰ ਦਾ ਚਾਲ-ਚੱਲਣ ਗ਼ਲਤ ਹੋਣ ਕਾਰਨ ਮੇਰਾ ਪੁੱਤਰ ਅਕਸਰ ਤਨਾਅ ’ਚ ਰਹਿੰਦਾ ਸੀ। ਬੀਤੇ ਦਿਨ ਸਵੇਰੇ ਸਮੇਂ ਮੈਂ ਵੇਖਿਆ ਕਿ ਚਮਕੌਰ ਸਿੰਘ ਦੇ ਘਰ ਅੱਗੇ ਲੋਕਾਂ ਦਾ ਇਕੱਠ ਹੋਇਆ ਸੀ। ਜਦੋਂ ਮੈਂ ਆਪਣੇ ਦੂਜੇ ਪੁੱਤਰ ਸੰਦੀਪ ਸਿੰਘ ਨਾਲ ਜਾ ਕੇ ਵੇਖਿਆ ਤਾਂ ਮੇਰੇ ਪੁੱਤਰ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਜਦਕਿ ਮੇਰੀ ਨੂੰਹ ਰੁਪਿੰਦਰ ਕੌਰ ਉਥੇ ਹੀ ਬੈਠੀ ਹੋਈ ਸੀ।

ਇਹ ਵੀ ਪੜ੍ਹੋ-  ਫਰੀਦਕੋਟ 'ਚ ਭਿਆਨਕ ਹਾਦਸਾ, ਖੜ੍ਹੀ ਕਾਰ 'ਚ ਬੈਠੀ ਔਰਤ ਦੀ ਟੁੱਟ ਗਈ ਧੌਣ

ਘਟਨਾ ਸਥਾਨ ’ਤੇ ਇਕੱਠੇ ਹੋਏ ਗੁਆਂਢੀਆਂ ਦੀ ਮਦਦ ਨਾਲ ਮੈਂ ਅਤੇ ਮੇਰੇ ਪੁੱਤਰ ਸੰਦੀਪ ਸਿੰਘ ਨੇ ਚਮਕੌਰ ਸਿੰਘ ਦੀ ਲਾਸ਼ ਨੂੰ ਹੇਠਾਂ ਉਤਾਰਿਆ ਅਤੇ ਇਸ ਦੀ ਜਾਣਕਾਰੀ ਥਾਣਾ ਲੌਂਗੋਵਾਲ ਵਿਖੇ ਦਿੱਤੀ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਚਮਕੌਰ ਸਿੰਘ ਦੇ ਪਿਤਾ ਦੇ ਬਿਆਨਾਂ ਤਹਿਤ ਥਾਣਾ ਲੌਂਗੋਵਾਲ ਵਿਖੇ ਰੁਪਿੰਦਰ ਕੌਰ ਉਰਫ ਪਿੰਕੀ ਵਾਸੀ ਪੱਤੀ ਝਾੜੋ, ਜਗਦੇਵ ਸਿੰਘ ਉਰਫ ਕਾਲਾ ਅਤੇ ਰਵਿੰਦਰ ਕੁਮਾਰ ਸ਼ਰਮਾ ਦੇ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮਾਮਲੇ ਵਿਚਲੇ ਦੋਸ਼ੀਆਂ ’ਚੋਂ ਰੁਪਿੰਦਰ ਕੌਰ ਪਿੰਕੀ ਅਤੇ ਜਗਦੇਵ ਸਿੰਘ ਉਰਫ ਕਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News