ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ 2 ਬੱਚੀਆਂ ਦੇ ਪਿਤਾ ਨੇ ਕੀਤੀ ਖੁਦਕੁਸ਼ੀ

05/30/2020 12:30:33 AM

ਲੁਧਿਆਣਾ, (ਜ.ਬ)— ਟਿੱਬਾ ਨਗਰ ਇਲਾਕੇ 'ਚ ਸ਼ੁੱਕਰਵਾਰ ਨੂੰ ਮਾਨਸਿਕ ਪ੍ਰੇਸ਼ਾਨੀ ਕਾਰਨ ਇਕ ਨੌਜਵਾਨ ਵਲੋਂ ਫਾਹ ਲਗਾ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ 32 ਸਾਲਾ ਅਜੇ ਮਹਾਜਨ ਦੇ ਰੂਪ ਵਜੋਂ ਹੋਈ ਹੈ, ਜਿਸ ਦੀਆਂ 2 ਬੱਚੀਆਂ ਹਨ। ਪੁਲਸ ਨੇ ਮ੍ਰਿਤਕ ਦੀ ਪਤਨੀ ਕਨਿਕਾ ਮਹਾਜਨ ਦੇ ਬਿਆਨ 'ਤੇ 174 ਦੀ ਕਾਰਵਾਈ ਕੀਤੀ ਹੈ। ਅਜੇ ਮਹਾਜਨ ਆਪਣੇ ਪਰਿਵਾਰ ਸਮੇਤ ਨਿਊ ਸੁਭਾਸ਼ ਨਗਰ ਦੀ ਗਲੀ 'ਚ ਰਹਿੰਦਾ ਸੀ। ਉਹ ਇਕ ਨਿੱਜੀ ਕੰਪਨੀ 'ਚ ਕੰਮ ਕਰਦਾ ਸੀ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਮਾਨਸਿਕ ਪ੍ਰੇਸ਼ਾਨੀ ਕਾਰਨ ਪਿਛਲੇ ਸਮੇਂ ਤੋਂ ਉਸ ਦਾ ਇਲਾਜ ਵੀ ਚੱਲ ਰਿਹਾ ਸੀ ਪਰ ਕੁਝ ਦਿਨਾਂ ਤੋਂ ਉਸ ਦੀ ਹਾਲਾਤ 'ਚ ਅੱਗੇ ਤੋਂ ਸੁਧਾਰ ਹੋ ਗਿਆ ਸੀ। ਸ਼ੁੱਕਰਵਾਰ ਸਵੇਰੇ ਲਗਭਗ 5.30 ਦੋਵੇਂ ਪਤੀ-ਪਤਨੀ ਉੱਠੇ, ਰੋਜ਼ਾਨਾ ਦੀ ਤਰ੍ਹਾਂ ਉਹ ਪਾਠ ਕਰਨ ਦੇ ਬਾਅਦ ਕਨਿਕਾ ਸੌਂਣ ਲਈ ਚਲੀ ਗਈ। 8.30 ਵਜੇ ਜਦ ਉੱਠੀ ਤਾਂ ਉਸ ਨੂੰ ਅਜੇ ਬੈੱਡ 'ਤੇ ਦਿਖਾਈ ਨਹੀਂ ਦਿੱਤਾ। ਉਹ ਛੱਤ 'ਤੇ ਦੇਖਣ ਗਈ ਤਾਂ ਪੌੜੀਆਂ ਦਾ ਉਪਰਲਾ ਗੇਟ ਦੂਜੇ ਪਾਸੇ ਤੋਂ ਲਾਕ ਸੀ। ਕਨਿਕਾ ਦੇ ਕਹਿਣ 'ਤੇ ਗੁਆਂਢੀ ਉਸ ਦੇ ਘਰ ਦੀ ਛੱਤ 'ਤੇ ਗਏ। ਉਥੇ ਦਾ ਦ੍ਰਿਸ਼ ਦੇਖਿਆ ਤਾਂ ਅਜੇ ਦੀ ਲਾਸ਼ ਲੋਹੇ ਦੇ ਗਾਰਡਰ ਨਾਲ ਝੂਲ ਰਹੀ ਸੀ। ਅਜੇ ਨੂੰ ਫਾਹੇ ਤੋਂ ਉਤਾਰ ਕੇ ਉਨ੍ਹਾਂ ਨੇ ਤੁਰੰਤ ਫੋਰਟਿਸ ਹਸਪਤਾਲ ਪਹੁੰਚਾਇਆ ਗਿਆ ਪਰ ਉਸ ਤੋਂ ਪਹਿਲਾਂ ਉਸ ਦੀ ਮੌਤ ਹੋ ਚੁੱਕੀ ਸੀ।

KamalJeet Singh

This news is Content Editor KamalJeet Singh