ਮਾਨਸਿਕ ਪ੍ਰੇਸ਼ਾਨੀ ਦੌਰਾਨ ਵਿਅਕਤੀ ਨੇ ਖੁਦ ਨੂੰ ਲਗਾਈ ਅੱਗ

10/05/2019 11:27:49 PM

ਬਠਿੰਡਾ, (ਅਮਿਤਾ)— ਸਥਾਨਕ ਬੀੜ ਤਲਾਬ ਬਸਤੀ ਨੰਬਰ 2 'ਚ ਇਕ ਵਿਅਕਤੀ ਨੇ ਆਪਣੇ 'ਤੇ ਪੈਟਰੋਲ ਪਾ ਕੇ ਅੱਗ ਲਗਾ ਲਈ। ਇਸ ਦੀ ਜਾਣਕਾਰੀ ਸਹਾਰਾ ਹੈਲਪਲਾਈਨ ਨੂੰ ਮਿਲਣ 'ਤੇ ਸਹਾਰਾ ਜਨਸੇਵਾ ਦੀ ਲਾਈਫ ਸੇਵਿੰਗ ਟੀਮ ਦੇ ਮੈਂਬਰ ਵਿੱਕੀ ਕੁਮਾਰ ਐਂਬੂਲੈਂਸ ਸਮੇਤ ਬੀੜ ਤਲਾਬ ਪੁੱਜੇ ਤੇ ਝੁਲਸੇ ਹੋਏ ਵਿਅਕਤੀ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਦਾਖਲ ਕਰਵਾਇਆ ਗਿਆ। ਜਿਥੇ ਡਾਕਟਰਾਂ ਵਲੋਂ ਉਕਤ ਪੂਰਨ ਸਿੰਘ (60) ਦਾ ਜੇਰੇ ਇਲਾਜ ਹੈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ ਤੇ ਸ਼ਰਾਬ ਪੀਣ ਦਾ ਆਦੀ ਹੈ।

KamalJeet Singh

This news is Content Editor KamalJeet Singh