ਸਰਦੂਲਗੜ੍ਹ ਦੇ ਰਿਲਾਇੰਸ ਟਾਵਰ ਉਪਰ ਆਤਮਹੱਤਿਆ ਕਰਨ ਲਈ ਚੜ੍ਹਿਆ ਵਿਅਕਤੀ

01/10/2021 10:01:19 AM

ਸਰਦੂਲਗਡ਼੍ਹ(ਰਮਨ ਸਿੰਗਲਾ) - ਇਕ ਵਿਅਕਤੀ ਕੋਈ ਨਿੱਜੀ ਮਸਲੇ ਨੂੰ ਲੈ ਕੇ ਸਰਦੂਲਗੜ੍ਹ ਦੇ ਰਿਲਾਇੰਸ ਟਾਵਰ ਉਪਰ ਆਤਮਹੱਤਿਆ ਕਰਨ ਲਈ ਚੜ੍ਹ ਗਿਆ। ਇਸ ਵਿਅਕਤੀ ਨੂੰ ਟਾਵਰ ਤੋਂ ਹੇਠਾਂ ਉਤਾਰਨ ਲਈ ਪੁਲਸ ਵੱਲੋਂ ਅਤੇ ਉਸ ਦੇ ਰਿਸ਼ਤੇਦਾਰਾਂ ਵੱਲੋਂ ਲਗਾਤਾਰ ਫੋਨ ਕਾਲ ਕਰ ਕੇ ਥੱਲੇ ਉਤਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। 2-3 ਘੰਟਿਆ ਦੀ ਜੱਦੋ-ਜਹਿਦ ਤੋਂ ਬਾਅਦ ਵਿਅਕਤੀ ਨੂੰ ਹੇਠਾਂ ਉਤਾਰਿਆ ਜਾ ਸਕਿਆ ਹੈ। ਹੁਣ ਵਿਅਕਤੀ ਨੂੰ ਸਮਝਾ ਕੇ ਉਸ ਦੇ ਰਿਸ਼ਤੇਦਾਰਾਂ ਨਾਲ ਪੁਲਸ ਆਪਣੇ ਨਾਲ ਅਗਲੀ ਕਾਰਵਾਈ ਲਈ ਥਾਣੇ ਲੈ ਗਈ  ਹੈ।

PunjabKesari


Harinder Kaur

Content Editor

Related News