ਆਸ਼ਾ ਵਰਕਰ ਨਾਲ ਦੁਰਵਿਹਾਰ ਕਰ ਕੇ ''ਇਕਾਂਤਵਾਸ'' ''ਚੋਂ ਫਰਾਰ, ਮਾਮਲਾ ਦਰਜ

05/05/2020 1:02:20 AM

ਸਮਾਣਾ, (ਜ. ਬ.)— ਕੰਬਾਇਨ 'ਤੇ ਕੰਮ ਕਰ ਕੇ ਕਿਸੇ ਹੋਰ ਸੂਬੇ ਤੋਂ ਵਾਪਸ ਆਪਣੇ ਪਿੰਡ ਆਉਣ 'ਤੇ 14 ਦਿਨ ਦੇ 'ਇਕਾਂਤਵਾਸ' 'ਚ ਰੱਖੇ ਵਿਅਕਤੀ ਵੱਲੋਂ ਉਸ ਦੀ ਜਾਂਚ ਕਰਨ ਪਹੁੰਚੀ ਸਿਹਤ ਵਿਭਾਗ ਦੀ ਆਸ਼ਾ ਵਰਕਰ ਨਾਲ ਦੁਰਵਿਹਾਰ ਕਰ ਕੇ ਪਿੰਡ 'ਚੋਂ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਵੀਕਲਾਂ ਪੁਲਸ ਮੁਖੀ ਸਰਵਨ ਸਿੰਘ ਨੇ ਦੱਸਿਆ ਕਿ ਆਸ਼ਾ ਵਰਕਰ ਲਵਪ੍ਰੀਤ ਕੌਰ ਦੇ ਬਿਆਨਾਂ ਦੇ ਅਧਾਰ 'ਤੇ ਬਿੱਟੂ ਸਿੰਘ ਨਿਵਾਸੀ ਪਿੰਡ ਬੁਜਰਕ ਖਿਲਾਫ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


KamalJeet Singh

Content Editor

Related News