ਮਮਦੋਟ ਪੁਲਸ ਨੇ ਬਿਨਾਂ ਮਾਸਕ ਵਾਹਨ ਚਲਾਉਣ ਵਾਲਿਆਂ ਦੇ ਕੱਟੇ ਚਾਲਾਨ

05/30/2020 3:34:04 PM

ਮਮਦੋਟ ( ਸ਼ਰਮਾ, ਜਸਵੰਤ): ਕੋਰੋਨਾ ਮਹਾਮਾਰੀ ਦੇ ਚੱਲਦਿਆਂ ਜਿੱਥੇ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਇਸ ਮਹਾਮਾਰੀ ਦੇ ਫਲਾਅ ਵਾਸਤੇ ਸਮੇਂ-ਸਮੇਂ ਤੇ ਸਖਤ ਹਦਾਇਤਾਂ ਜਾਰੀ ਕੀਤੀਆ ਗਈ ਹਨ ਤਾਂ ਜੋ ਇਸ ਮਹਾਮਾਰੀ ਨੂੰ ਦੇਸ਼ 'ਚ ਵਧਣ ਤੋ ਰੋਕਿਆ ਜਾ ਸਕੇ। ਸਰਕਾਰ ਵਲੋ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਵਾਉਣ ਲਈ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਕੁਲਵੰਤ ਸਿੰਘ ਵਲੋਂ ਸਮਾਜਿਕ ਦੂਰੀ ਬਣਾ ਕੇ ਰੱਖਣ, ਜਨਤਕ ਥਾਵਾਂ ਤੇ ਥੁੱਕਣ ਅਤੇ ਮਾਸਕ ਪਾਉਣਾ ਜ਼ਰੂਰੀ ਐਲਾਨ ਦਿੱਤਾ ਗਿਆ ਹੈ ਤਾਂ ਜੋ ਇਸ ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਜ਼ਿਲ੍ਹਾ ਫਿਰੋਜ਼ਪੁਰ ਦੇ ਐੱਸ.ਐੱਸ.ਪੀ. ਭੁਪਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਮਮਦੋਟ ਦੀ ਪੁਲਸ ਨੇ ਵੱਖ-ਵੱਖ ਥਾਵਾ ਤੇ ਨਾਕਾਬੰਦੀ ਕਰਕੇ ਮੂੰਹ 'ਤੇ ਮਾਸਕ ਨਾ ਪਾ ਕੇ ਵਾਹਨ ਚਲਾਉਣ ਵਾਲੇ 105 ਲੋਕਾਂ ਦੇ ਚਾਲਾਨ ਕੀਤੇ। ਇਸ ਸਬੰਧੀ ਥਾਣਾ ਮਮਦੋਟ ਦੇ ਐੱਸ.ਐੱਚ.ਓ. ਰਵੀ ਕੁਮਾਰ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਮੂੰਹ 'ਤੇ ਮਾਸਕ ਨਾ ਪਾਉਣ ਵਾਲਿਆਂ ਖਿਲਾਫ ਬਿਜਲੀ ਘਰ ਦੇ ਸਾਹਮਣੇ ਅਤੇ ਚਪਾਤੀ ਚੌਂਕ ਲਗਾਏ ਗਏ ਵੱਖ-ਵੱਖ ਨਾਕਿਆਂ ਦੌਰਾਨ ਸੁਖਪਾਲ ਸਿੰਘ ਸਬ-ਇੰਸਪੈਕਟਰ, ਏ.ਐੱਸ.ਆਈ. ਸੰਦੀਪ ਕੰਬੋਜ ਅਤੇ ਏ.ਐੱਸ.ਆਈ. ਹਰਬੰਸ ਸਿੰਘ ਨੇ 105 ਲੋਕਾਂ ਦੇ ਚਾਲਾਨ ਕੀਤੇ। ਇਸ ਮੌਕੇ ਇੰਸਪੈਕਟਰ ਰਵੀ ਕੁਮਾਰ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਅਤਿਆਤ ਵਜੋਂ ਲੋਕ ਸਰਕਾਰ ਦੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮੂੰਹ ਢੱਕ ਕੇ ਹੀ ਘਰੋਂ ਬਾਹਰ ਨਿਕਲਣ। ਉਨ੍ਹਾਂ ਨੇ ਕਿਹਾ ਕਿ ਵਾਹਨ ਚਲਾਉਣੇ ਸਮੇਂ ਵਾਹਨ ਦੇ ਕਾਗਜ਼, ਡਰਾਈਵਿੰਗ ਲਾਈਸੈਂਸ ਆਦਿ ਆਪਣੇ ਕੋਲ ਰੱਖਣ। ਇਸ ਮੌਕੇ 'ਤੇ ਪੁਲਸ ਵਲੋਂ ਲੋਕਾਂ ਨੂੰ ਮੁਫਤ ਮਾਸਕ ਵੀ ਵੰਡੇ ਗਏ।

Shyna

This news is Content Editor Shyna