ਲੈਬ ਸਹਾਇਕ ਖੁਦਕਸ਼ੀ ਮਾਮਲਾ : ਮੌਜੂਦਾ ਤੇ ਸਾਬਕਾ ਪ੍ਰਿੰਸੀਪਲਾਂ ਸਣੇ 6 ਵਿਰੁੱਧ ਪਰਚਾ

03/01/2020 7:00:34 PM

ਮਲੋਟ (ਜੁਨੇਜਾ) - ਸਥਾਨਕ ਇਕ ਕਾਲਜ ਅੰਦਰ ਲੈਬ ਸਹਾਇਕ ਵਲੋਂ ਖੁਦਕਸ਼ੀ ਕਰਨ ਦੇ ਮਾਮਲੇ ’ਚ ਪੁਲਸ ਨੇ ਕਾਲਜ ਦੇ ਮੌਜੂਦਾ ਅਤੇ ਸਾਬਕਾ ਪ੍ਰਿੰਸੀਪਲਾਂ ਸਮੇਤ 6 ਵਿਰੁੱਧ ਮਾਮਲਾ ਦਰਜ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਲੈਬ ਸਹਾਇਕ ਮੰਗਤ ਰਾਮ ਪੁੱਤਰ ਢੋਲੂ ਰਾਮ ਨੇ ਕਾਲਜ ਦੇ ਅਹਾਤੇ ਅੰਦਰ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਸਨ, ਜਿਸ ਤੋਂ ਬਾਅਦ ਉਸਦੀ ਹਾਲਤ ਗੰਭੀਰ ਹੋ ਗਈ ਸੀ। ਸ਼ਨੀਵਾਰ ਨੂੰ ਬਠਿੰਡਾਂ ’ਚ ਦਾਖਲ ਮੰਗਤ ਰਾਮ ਦੀ ਮੌਤ ਹੋ ਗਈ ਸੀ। ਇਸ ਮੌਕੇ ਮ੍ਰਿਤਕ ਦੀ ਮਾਤਾ ਪ੍ਰੇਮ ਅਤੇ ਪਤਨੀ  ਵਲੋਂ ਦੋਸ਼ ਲਾਇਆ ਜਾ ਰਿਹਾ ਸੀ ਕਿ ਕਾਲਜ ਸਟਾਫ ਦੇ ਕੁਝ ਲੋਕਾਂ ਵਲੋਂ ਮ੍ਰਿਤਕ ’ਤੇ ਦਬਾਅ ਬਣਾਇਆ ਜਾ ਰਿਹਾ ਸੀ, ਜਿਸ ਕਾਰਨ ਉਸਨੇ ਖੁਦਕੁਸ਼ੀ ਕਰ ਲਈ। 

ਭਰਾ ਦੇ ਬਿਆਨਾਂ ’ਤੇ ਮਾਮਲਾ ਦਰਜ
ਉਧਰ ਸਿਟੀ ਮਲੋਟ ਪੁਲਸ ਨੇ ਮ੍ਰਿਤਕ ਦੇ ਭਰਾ ਵਿੱਕੀ ਕੁਮਾਰ ਪੁੱਤਰ ਢੋਲੂ ਰਾਮ ਦੇ ਬਿਆਨਾਂ ਅਨੁਸਾਰ ਉਸਦਾ ਭਰਾ ਕਈ ਸਾਲਾਂ ਤੋਂ ਕਾਲਜ ’ਚ ਕੰਮ ਕਰ ਰਿਹਾ ਸੀ। 19 ਫਰਵਰੀ ਨੂੰ ਉਸਨੂੰ ਪੱਕਾ ਕੀਤਾ ਗਿਆ ਗਿਆ ਸੀ। ਕਾਲਜ ਦੇ ਮੌਜੂਦਾ ਅਤੇ ਸਾਬਕਾ ਸਟਾਫ ਦੇ ਕਈ ਲੋਕਾਂ ਵਲੋਂ ਉਸਨੂੰ ਪਿਛਲੇ ਲੰਬੇ ਸਮੇਂ ਤੋਂ ਗੁੰਮ ਹੋਏ ਰਜਿਸਟਰ ਨੂੰ ਬਣਾਉਣ ਲਈ ਮਜਬੂਰ ਕੀਤਾ ਜਾ ਰਿਹਾ ਸੀ, ਜਿਸ ਕਰਕੇ ਮੰਗਤ ਪ੍ਰੇਸ਼ਾਨ ਰਹਿੰਦਾ ਸੀ। ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ. ਆਈ. ਕ੍ਰਿਸ਼ਨ ਲਾਲ ਕਰ ਨੇ ਦੱਸਿਆ ਕਿ ਵਿੱਕੀ ਕੁਮਾਰ ਦੇ ਬਿਆਨਾਂ ’ਤੇ ਪੁਲਸ ਨੇ ਕਾਲਜ ਦੇ ਸਾਬਕਾ ਪ੍ਰਿੰਸੀਪਲਾਂ ਸੁਭਾਸ਼ ਚਾਵਲਾ ਅਤੇ ਬਲਜੀਤ ਸਿੰਘ ਭੁੱਲਰ ਮੌਜੂਦਾ ਪ੍ਰਿੰਸੀਪਲ ਅਰੁਣ ਕਾਲੜਾ, ਮੁੱਖ ਕਲਰਕ ਅਨਿਲ ਵਧਵਾ, ਪੰਕਜ ਮਹਿਤਾ ਅਤੇ ਵਿੱਕੀ ਕਾਲੜਾ ਵਿਰੁੱਧ ਮਾਮਲਾ ਦਰਜ ਕੀਤਾ ।

rajwinder kaur

This news is Content Editor rajwinder kaur