ਮਾਲੇਰਕੋਟਲਾ ''ਚ ਇਕੋ ਪਰਿਵਾਰ ਦੇ ਤਿੰਨ ਜੀਆਂ ਨੇ ਨਿਗਲਿਆ ਜ਼ਹਿਰ

10/15/2020 11:15:39 PM

ਮਾਲੇਰਕੋਟਲਾ,(ਜ਼ਹੂਰ/ਸ਼ਹਾਬੂਦੀਨ) : ਇੱਥੇ ਸ਼ਹਿਰ ਅੰਦਰ ਬਾਅਦ ਦੁਪਹਿਰ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸਥਾਨਕ ਕਾਲਜ ਰੋਡ ਤੇ ਸਥਿਤ ਗੁਰੂ ਨਾਨਕ ਸਟਰੀਟ ਵਿਖੇ ਰਹਿੰਦੇ ਜਿੰਦਲ ਪਰਿਵਾਰ ਦੇ ਸਵ.ਕੇਸ਼ਵ ਜਿੰਦਲ ਦੀ ਪਤਨੀ ਕਵਿਤਾ ਜਿੰਦਲ (55) ਪੁੱਤਰੀ ਸ਼ਿਵਾਂਗੀ (20) ਅਤੇ ਪੁੱਤਰ ਸ਼ਿਵਮ ਜਿੰਦਲ (23) ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਇਸ ਘਟਨਾ 'ਚ ਸ਼ਿਵਾਂਗੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਕਵਿਤਾ ਜਿੰਦਲ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲੈ ਜਾਂਦੇ ਹੋਏ ਅਮਰਗੜ੍ਹ ਦੇ ਨਜ਼ਦੀਕ ਮੌਤ ਹੋ ਗਈ ਅਤੇ ਸ਼ਿਵਮ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ।
ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਡਿਊਟੀ 'ਤੇ ਮੌਜੂਦ ਡਾਕਟਰ ਇਕਰਾ ਨੇ ਦੱਸਿਆ ਕਿ ਇਲਾਜ ਲਈ ਕਵਿਤਾ (55), ਸ਼ਿਵਮ ਜਿੰਦਲ (23) ਅਤੇ ਸ਼ਿਵਾਂਗੀ (20) ਨੂੰ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਸੀ। ਕਵਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ, ਸ਼ਿਵਮ ਜਿੰਦਲ ਅਤੇ ਸ਼ਿਵਾਂਗੀ ਦੀ ਹਾਲਤ ਗੰਭੀਰ ਹੋਣ ਦੇ ਕਾਰਨ ਪਟਿਆਲਾ ਰੈਫਰ ਕਰ ਦਿੱਤਾ ਗਿਆ ਸੀ ਅਤੇ ਰਸਤੇ 'ਚ ਸ਼ਿਵਾਂਗੀ ਦੀ ਮੌਤ ਹੋ ਗਈ ਸੀ ਅਤੇ ਸ਼ਿਵਮ ਜਿੰਦਲ ਪਟਿਆਲਾ ਵਿਖੇ ਜੇਰੇ ਇਲਾਜ ਹੈ। ਡਾਕਟਰ ਇਕਰਾ ਨੇ ਦੱਸਿਆ ਕਿ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲ ਸਕੇਗਾ। ਘਟਨਾ ਦੇ ਕਾਰਣਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਪਰ ਪੁਲਸ ਇਸ ਵਾਪਰੀ ਘਟਨਾ ਦੇ ਕਾਰਨਾਂ ਨੂੰ ਬਹੁਤ ਬਰੀਕੀ ਨਾਲ ਖੰਘਾਲ ਰਹੀ ਹੈ।


Deepak Kumar

Content Editor

Related News