ਨਸ਼ੇ ਵਾਲੇ ਪਦਾਰਥਾਂ ਸਮੇਤ 2 ਭਰਾ ਕਾਬੂ

08/21/2019 1:45:18 PM

ਮਾਲੇਰਕੋਟਲਾ(ਸ਼ਹਾਬੂਦੀਨ/ਜ਼ਹੂਰ) : ਐੱਸ.ਆਈ. ਸੁਖਦੇਵ ਸਿੰਘ ਵਿਰਕ ਢੀਂਗੀ ਦੀ ਅਗਵਾਈ ਵਾਲੀ ਨਾਰਕੋਟਿਕ ਸਪੈਸ਼ਲ ਸੈੱਲ ਪੁਸਲ ਨੇ ਦੋ ਭਰਾਵਾਂ ਨੂੰ ਭਾਰੀ ਮਾਤਰਾ 'ਚ ਨਸ਼ੇ ਵਾਲੇ ਪਦਾਰਥਾਂ ਸਮੇਤ ਕਾਬੂ ਕੀਤਾ।

ਐੱਸ. ਆਈ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਖਬਰ ਖਾਸ ਵੱਲੋਂ ਰੇਲਵੇ ਸਟੇਸ਼ਨ ਨੇੜਲੇ ਮੁਹੱਲਾ ਗੋਬਿੰਦ ਨਗਰ ਦੇ ਇਕ ਘਰ 'ਚ ਵੱਡੀ ਪੱਧਰ 'ਤੇ ਨਸ਼ਾ ਸਮੱਗਲਿੰਗ ਹੋਣ ਦੀ ਦਿੱਤੀ ਗੁਪਤ ਸੂਚਨਾ ਦੇ ਆਧਾਰ 'ਤੇ ਨਾਰਕੋਟਿਕ ਸਪੈਸ਼ਲ ਸੈੱਲ ਪੁਲਸ ਨੇ ਉਕਤ ਘਰ 'ਚ ਛਾਪਾ ਮਾਰ ਕੇ ਦੋ ਭਰਾਵਾਂ ਮੁਹੰਮਦ ਰਮਜ਼ਾਨ ਉਰਫ ਆਸ਼ੂ ਅਤੇ ਨਦੀਮ ਅਖਤਰ ਉਰਫ ਰੋਹਿਤ ਪੁੱਤਰਾਨ ਮੁਹੰਮਦ ਮੁਸ਼ਤਾਕ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਘਰ ਦੀ ਪੂਰੀ ਬਰੀਕੀ ਨਾਲ ਛਾਣ-ਬੀਣ ਕੀਤੀ। ਮੌਕੇ 'ਤੇ ਪੁੱਜੇ ਮਾਲੇਰਕੋਟਲਾ ਥਾਣਾ ਸਿਟੀ-1 ਦੇ ਐੱਸ. ਐੱਚ. ਓ. ਲਖਵਿੰਦਰ ਸਿੰਘ ਦੀ ਹਾਜ਼ਰੀ 'ਚ ਕੀਤੀ ਗਈ ਤਲਾਸ਼ੀ ਦੌਰਾਨ ਉਨ੍ਹਾਂ ਦੇ ਘਰ 'ਚੋਂ 36 ਗ੍ਰਾਮ ਚਿੱਟਾ (ਹੈਰੋਇਨ), ਨਸ਼ੇ ਵਾਲੀਆਂ 100 ਸ਼ੀਸ਼ੀਆਂ ਕੈਰੀਸੋਮਾ ਅਤੇ ਨਸ਼ੇ ਵਾਲੀਆਂ 230 ਗੋਲੀਆਂ ਬਰਾਮਦ ਹੋਈਆਂ। ਦੋਸ਼ੀਆਂ ਖਿਲਾਫ ਐੱਨ.ਡੀ.ਪੀ.ਐੱਸ. ਐਕਟ ਅਧੀਨ ਮਾਲੇਰਕੋਟਲਾ ਸਿਟੀ-1 ਵਿਖੇ ਮੁਕੱਦਮਾ ਨੰਬਰ 123 ਦਰਜ ਕਰ ਕੇ ਮਾਲੇਰਕੋਟਲਾ ਅਦਾਲਤ 'ਚ ਪੇਸ਼ ਕਰਨ ਉਪਰੰਤ ਜੇਲ ਭੇਜ ਦਿੱਤਾ ਗਿਆ।

cherry

This news is Content Editor cherry