ਤਨਖਾਹ ਨਾ ਦਿੱਤੇ ਜਾਣ ਤੋਂ ਅੱਕੇ ਮੇਨਟੀਨੈਂਸ ਮੁਲਾਜ਼ਮਾਂ ਨੇ ਟੋਲ ਪਲਾਜ਼ਾ ''ਤੇ ਲਾਇਆ ਜਾਮ

09/18/2022 3:33:02 AM

ਭੁੱਚੋ ਮੰਡੀ (ਨਾਗਪਾਲ) : ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਕੰਮ ਕਰਦੇ ਮੇਨਟੀਨੈਂਸ ਮੁਲਾਜ਼ਮਾਂ ਨੂੰ ਪਿਛਲੇ 2 ਮਹੀਨਿਆਂ ਤੋਂ ਤਨਖਾਹ ਨਾ ਦਿੱਤੇ ਜਾਣ ਤੋਂ ਅੱਕੇ ਮੁਲਾਜ਼ਮਾਂ ਨੇ ਦੁਪਹਿਰ ਸਮੇਂ ਟੋਲ ਪਲਾਜ਼ਾ ਅੱਗੇ ਜੇ.ਸੀ.ਬੀ. ਮਸ਼ੀਨਾਂ, ਪਾਣੀ ਦੀ ਟੈਂਕੀ ਆਦਿ ਖੜ੍ਹੇ ਕਰ ਕੇ ਜਾਮ ਲਗਾ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਪਿਛਲੇ ਇਕ ਹਫਤੇ ਤੋਂ ਅਪਣੀ ਤਨਖਾਹ ਲਈ ਇਕ ਸਾਈਡ ’ਤੇ ਬੈਠ ਕੇ ਰੋਸ ਪ੍ਰਗਟ ਕਰ ਰਹੇ ਸਨ ਪਰ ਇਸ ਦੌਰਾਨ ਕਿਸੇ ਵੀ ਅਧਿਕਾਰੀ ਨੇ ਆ ਕੇ ਉਨ੍ਹਾਂ ਦੀ ਸਾਰ ਨਹੀਂ ਲਈ। ਇਸ ਸਬੰਧੀ ਉਹ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨੂੰ ਵੀ ਮਿਲੇ ਸਨ ਤੇ ਉਨ੍ਹਾਂ ਸ਼ੁੱਕਰਵਾਰ ਤੱਕ ਤਨਖਾਹ ਖਾਤਿਆਂ ਵਿਚ ਪਾਉਣ ਦਾ ਭਰੋਸਾ ਦਿਵਾਇਆ ਸੀ ਪਰ ਇਸ ਦੇ ਬਾਵਜੂਦ ਕੋਈ ਤਨਖਾਹ ਨਹੀਂ ਦਿੱਤੀ ਗਈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਤਾਰ ਗੈਂਗਸਟਰ ਰਵੀ ਨਾਲ ਜੁੜੇ!

ਉਨ੍ਹਾਂ ਕਿਹਾ ਕਿ ਤਨਖਾਹ ਨਾ ਮਿਲਣ ਕਰਕੇ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਿਲ ਹੋ ਗਿਆ ਹੈ, ਜਿਸ ਕਰਕੇ ਉਨ੍ਹਾਂ ਨੂੰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸੂਚਨਾ ਮਿਲਦੇ ਹੀ ਨਥਾਣਾ ਦੇ ਐੱਸ.ਐੱਚ.ਓ. ਮੌਕੇ ਪੁੱਜੇ ਅਤੇ 2 ਦਿਨਾਂ 'ਚ ਬਣਦੀ ਤਨਖਾਹ ਦਿਵਾਉਣ ਦੇ ਦਿੱਤੇ ਭਰੋਸੇ ਤੋਂ ਬਾਅਦ ਜਾਮ ਖੁੱਲ੍ਹਵਾਇਆ। ਇਸ ਸਬੰਧੀ ਮੇਨਟੀਨੈਂਸ ਸੁਪਵਾਈਜ਼ਰ ਨੂੰ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਉਨ੍ਹਾਂ ਫੋਨ ਨਹੀ ਚੁੱਕਿਆ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh