ਮਗਨਰੇਗਾ ਕਰਮਚਾਰੀ ਯੂਨੀਅਨ ਵਲੋਂ ਅਣਮਿੱਥੇ ਸਮੇਂ ਲਈ ਕਲਮਛੋੜ ਹੜਤਾਲ ਸ਼ੁਰੂ

09/23/2019 4:42:21 PM

ਨਾਭਾ (ਜਗਨਾਰ)—ਪਿਛਲੀ 16 ਸਤੰਬਰ ਤੋਂ ਮਗਨਰੇਗਾ ਕਰਮਚਾਰੀ ਯੂਨੀਅਨ ਵੱਲੋਂ ਕਲਮਛੋੜ ਹੜਤਾਲ ਸ਼ੁਰੂ ਕੀਤੀ ਹੋਈ ਹੈ, ਜੋ ਅੱਜ ਵੀ ਜਾਰੀ ਰਹੀ।|ਇਸ ਮੌਕੇ ਕਰਮਚਾਰੀਆਂ ਵੱਲੋਂ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਏ.ਪੀ.ਓ. ਅਮਰੀਕ ਸਿੰਘ, ਤੀਰਥ ਸਿੰਘ ਆਦਿ ਨੇ ਕਿਹਾ ਕਿ ਇਹ ਹੜਤਾਲ ਮਗਨਰੇਗਾ ਕਰਮਚਾਰੀ ਯੂਨੀਅਨ ਵਲੋਂ ਸੂਬਾ ਕਮੇਟੀ ਦੇ ਸੱਦੇ ਤਹਿਤ ਸ਼ੁਰੂ ਕੀਤੀ ਗਈ ਹੈ ਅਤੇ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਲਈਆਂ ਜਾਂਦੀਆਂ।|ਉਨ੍ਹਾਂ ਦੱਸਿਆ ਕਿ ਅਸੀਂ ਪਿਛਲੇ ਕਰੀਬ 12-13 ਸਾਲਾਂ ਤੋਂ ਮਹਿਕਮੇ 'ਚ ਕੰਮ ਕਰ ਰਹੇ ਹਾਂ, ਦੇ ਬਾਵਜੂਦ ਸਾਨੂੰ ਪੱਕਾ ਕਰਕੇ ਪੇ-ਸਕੇਲ ਨਹੀਂ ਦਿੱਤਾ ਜਾ ਰਿਹਾ, ਜਿਸ ਦੇ ਰੋਸ ਵਜੋਂ ਸਾਨੂੰ ਕਲਮਛੋੜ ਹੜਤਾਲ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਵੱਲ ਸਰਕਾਰ ਨੇ ਜਲਦ ਧਿਆਨ ਨਾ ਦਿੱਤਾ ਤਾਂ ਅਸੀਂ ਸੜਕਾਂ ਜਾਮ ਕਰਨ ਲਈ ਮਜਬੂਰ ਹੋਵਾਂਗੇ, ਜਿਸਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।|ਇਸ ਮੌਕੇ ਹਰਮਨਜੀਤ ਸਿੰਘ ਟੀ.ਏ., ਸਤਨਾਮ ਸਿੰਘ ,ਦਲਜੀਤ ਕੌਰ, ਨਿਤਿਨ ਕੁਮਾਰ, ਮਨਵੀਰ ਸਿੰਘ, ਤਰਪਿੰਦਰ ਸਿੰਘ, ਅਵਤਾਰ ਸਿੰਘ, ਗੁਰਦੀਪ ਸਿੰਘ, ਇੰਦਰਜੀਤ ਸਿੰਘ, ਤੀਰਥ ਸਿੰਘ, ਕੇਸਰ ਸਿੰਘ, ਹਰਪ੍ਰੀਤ ਸਿੰਘ, ਸੁਖਚੈਨ ਸਿੰਘ ਆਦਿ ਨੇ ਵੀ ਧਰਨਾਕਾਰੀ ਮੁਲਾਜਮਾਂ ਨੂੰ ਸੰਬੋਧਨ ਕੀਤਾ।

Shyna

This news is Content Editor Shyna