ਮਾਘੀ ਮੇਲਾ : ਸ਼ਹਿਰ ’ਚ ਟਰੈਫਿਕ ਕੰਟਰੋਲ ਕਰਨ ਲਈ ਰੂਟ ਪਲਾਨ ਜਾਰੀ

01/13/2019 6:05:47 AM

 ਸ੍ਰੀ ਮੁਕਤਸਰ ਸਾਹਿਬ, (ਪਵਨ, ਖੁਰਾਣਾ,  ਦਰਦੀ, ਸੁਖਪਾਲ)- 40 ਮੁਕਤਿਆਂ ਦੀ ਯਾਦ ’ਚ ਲੱਗਣ ਵਾਲੇ ਪਵਿੱਤਰ ਮਾਘੀ ਮੇਲੇ ਦੌਰਾਨ ਸ਼ਹਿਰ ’ਚ ਟਰੈਫਿਕ ਸਮੱਸਿਆ ਨੂੰ ਕੰਟਰੋਲ ਕਰਨ ਲਈ ਪੁਲਸ ਵਿਭਾਗ ਵੱਲੋਂ ਰੂਟ ਪਲਾਨ ਤਿਆਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਪੁਲਸ ਕਪਤਾਨ ਮਨਜੀਤ ਸਿੰਘ ਢੇਸੀ ਨੇ ਦਿੱਤੀ। 
ਉਨ੍ਹਾਂ ਦੱਸਿਆ ਕਿ ਆਉਣ ਵਾਲੀ ਸੰਗਤ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਆਰਜ਼ੀ ਬੱਸ ਸਟੈਂਡ ਫਿਰੋਜ਼ਪੁਰ ਰੋਡ ਨੇਡ਼ੇ ਬਿਜਲੀ ਘਰ, ਮਲੋਟ ਰੋਡ ’ਤੇ ਰਾਧਾ ਸੁਆਮੀ ਡੇਰੇ ਕੋਲ, ਬਠਿੰਡਾ ਰੋਡ ’ਤੇ ਹਰਿਆਲੀ ਪਾਰਕ ਕੋਲ, ਕੋਟਕਪੂਰਾ ਰੋਡ ’ਤੇ ਦੇਸ਼ ਭਗਤ  ਡੈਂਟਲ ਕਾਲਜ, ਅਬੋਹਰ ਰੋਡ ਚੌਕ, ਜਲਾਲਾਬਾਦ ਰੋਡ ’ਤੇ ਯਾਦਗਾਰੀ ਗੇਟ ਕੋਲ, ਜਦਕਿ ਗੁਰੂਹਰਸਹਾਏ ਰੋਡ ’ਤੇ ਯਾਦਗਾਰੀ ਗੇਟ ਭਾਈ ਦਾਨ ਸਿੰਘ ਕੋਲ ਬਣਾਏ ਗਏ ਹਨ ਅਤੇ ਕਿਸੇ ਵੀ ਬੱਸ ਨੂੰ ਸ਼ਹਿਰ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। 
ਇਸ ਤੋਂ ਇਲਾਵਾ ਸ਼ਹਿਰ ਵਿਚ ਹੈਵੀ ਵ੍ਹੀਕਲਾਂ ਦੇ ਆਉਣ ’ਤੇ ਮਨਾਹੀ ਹੈ ਅਤੇ ਨਾਲ ਦੇ ਜ਼ਿਲਾ ਟਰੈਫਿਕ ਪੁਲਸ ਨੂੰ ਇਸ ਸਬੰਧੀ ਚੌਕਸ ਕੀਤਾ ਗਿਆ ਕਿ ਉਹ ਫਿਰੋਜ਼ਪੁਰ, ਕੋਟਕਪੂਰਾ, ਬਠਿੰਡਾ, ਜਲਾਲਾਬਾਦ, ਗੁਰੂਹਰਸਹਾਏ ਕੋਲ ਆਉਣ ਵਾਲੇ  ਹੈਵੀ ਵ੍ਹੀਕਲਾਂ ਵਾਸਤੇ ਬਦਲਵੇਂ ਪ੍ਰਬੰਧ ਕਰਨਗੇ। 

ਵਾਹਨਾਂ ਲਈ ਬਣਾਈਅਾਂ 16 ਪਾਰਕਿੰਗਾਂ
 ®ਮੇਲੇ ਵਿਚ ਆਉਣ ਵਾਲੀਆਂ ਸੰਗਤਾਂ ਅਤੇ ਕਾਨਫਰੰਸ ਰੈਲੀਆਂ ’ਚ ਆਉਣ ਵਾਲੇ ਲੋਕਾਂ ਦੇ ਵਾਹਨਾਂ ਲਈ 16 ਥਾਵਾਂ ’ਤੇ ਪੁਲਸ ਵੱਲੋਂ ਪਾਰਕਿੰਗਾਂ ਬਣਾਈਅਾਂ ਗਈਅਾਂ ਹਨ। ਜ਼ਿਲਾ ਪੁਲਸ ਮੁਖੀ ਨੇ ਇਨ੍ਹਾਂ ਥਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਚੱਕ ਬੀਡ਼ ਸਰਕਾਰ ਰੋਡ  ’ਤੇ ਨੇਡ਼ੇ ਡਾ. ਗਿੱਲ ਦੀ ਕੋਠੀ, ਚੱਕ ਬੀਡ਼ ਸਰਕਾਰ ਦੇ ਸਾਹਮਣੇ ਬਾਗ ਦੇ ਨਾਲ, ਬਠਿੰਡਾ ਰੋਡ ਹਰਿਆਲੀ ਪੈਟਰੋਲ ਪੰਪ ਦੇ ਸਾਹਮਣੇ ਬੈਕ ਸਾਈਡ ਬਾਬਾ ਦੀਪ ਸਿੰਘ ਹੈਲਥ ਕਲੱਬ, ਮਲੋਟ ਰੋਡ ’ਤੇ ਹਾਂਡਾ ਕਾਰ ਏਜੰਸੀ ਦੇ ਸਾਹਮਣੇ ਅਤੇ ਬਿਜਲੀ ਘਰ ਦੇ ਨਾਲ, ਸੱਤਿਅਮ ਪੈਲੇਸ ਦੇ ਸਾਹਮਣੇ ਖਾਲੀ ਪਲਾਟ, ਮਲੋਟ ਬਠਿੰਡਾ ਬਾਈਪਾਸ ’ਤੇ ਲਾਹੌਰੀਆਂ ਦੇ ਢਾਬੇ ਦੀ ਬੈਕ ਸਾਈਡ ਕਾਲੋਨੀ, ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ, ਮਲੋਟ ਰੋਡ ’ਤੇ ਹਾਂਡਾ ਮੋਟਰਸਾਈਕਲ ਏਜੰਸੀ/ਬਰਤਨ ਫੈਕਟਰੀ ਦੇ ਨਾਲ, ਮਲੋਟ ਰੋਡ ’ਤੇ ਠੰਡਾ ਆਟਾ ਫੈਕਟਰੀ ਦੇ ਨਾਲ, ਨਵੀਂ ਦਾਣਾ ਮੰਡੀ, ਰੈੱਡ ਕਰਾਸ ਭਵਨ ਨੇਡ਼ੇੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਰਕ, ਫਿਰੋਜ਼ਪੁਰ ਰੋਡ ਸਾਹਮਣੇ ਮਾਈ ਭਾਗੋ ਕਾਲਜ, ਜਿਮਨੇਜ਼ੀਅਮ ਹਾਲ ਸਰਕਾਰੀ ਕਾਲਜ ਸਾਹਮਣੇ ਮਾਡਲ ਟਾਊਨ ਵਿਖੇ ਪਾਰਕਿੰਗ ਦੀ ਸੁਵਿਧਾ ਹੋਵੇਗੀ। 
®ਸ਼ਹਿਰ ਤੋਂ ਬਾਹਰ ਜਾਣ ਵਾਲੇ ਇਸ ਰੂਟ ਦੀ ਕਰਨ ਵਰਤੋਂ
 ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਮਲੋਟ ਤੋਂ ਕੋਟਕਪੂਰਾ, ਫਿਰੋਜ਼ਪੁਰ ਆਉਣ-ਜਾਣ ਵਾਲੇ ਲੋਕ  ਰਾਧਾ ਸਵਾਮੀ ਡੇਰੇ ਦੇ ਕੋਲ ਹੁੰਦੇ ਹੋਏ ਵਾਇਆ ਪਿੰਡ ਸੰਗੂਧੌਣ-ਕੋਟਕਪੂਰਾ ਰੋਡ ਦੀ ਵਰਤੋਂ ਕਰਨ ਅਤੇ ਇਸੇ ਤਰ੍ਹਾਂ ਜਲਾਲਾਬਾਦ ਤੋਂ ਆਉਣ-ਜਾਣ ਵਾਲੇ ਵਾਹਨ ਚਾਲਕ ਸੂਏ ਦੇ ਨਾਲ ਹੁੰਦੇ ਹੋਏ ਫਿਰੋਜ਼ਪੁਰ-ਕੋਟਕਪੂਰਾ ਰੋਡ ਦੀ ਵਰਤੋਂ ਕਰਨ। ਉੱਧਰ, ਅਬੋਹਰ ਰੋਡ ’ਤੇ ਆਉਣ-ਜਾਣ ਵਾਲੇ ਲੋਕ ਅਬੋਹਰ ਰੋਡ ’ਤੇ ਯਾਦਗਾਰੀ ਗੇਟ ਕੋਲ ਪਿੰਡ ਗੋਨਿਆਣਾ-ਰਾਧਾ ਸਵਾਮੀ ਡੇਰਾ ਪਿੰਡ ਸੰਗੂਧੌਣ ਅਤੇ ਕੋਟਕਪੂਰਾ-ਫਿਰੋਜ਼ਪੁਰ ਰੋਡ ਦੀ ਵਰਤੋਂ ਕਰਨ। 
11 ਪੁਲਸ  ਸਹਾਇਤਾ ਕੇਂਦਰ ਸਥਾਪਤ 
 ਪੁਲਸ ਵੱਲੋਂ ਮੇਲੇ  ਵਿਚ ਆਉਣ ਵਾਲੀਅਾਂ ਸੰਗਤਾਂ ਲਈ 11 ਪੁਲਸ  ਸਹਾਇਤਾ ਕੇਂਦਰ ਸਥਾਪਤ ਕੀਤੇ ਗਏ ਹਨ। ਮੇਲੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਹੋਣ ’ਤੇ ਇਨ੍ਹਾਂ ਕੇਂਦਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।  ਪਿੱਪਲ ਪੈਟਰੋਲ ਪੰਪ, ਬਠਿੰਡਾ ਰੋਡ ਨੇਡ਼ੇ ਗੁਰਦੁਆਰਾ ਤਰਨਤਾਰਨ ਸਾਹਿਬ, ਮਲੋਟ ਰੋਡ ਪੁਲ ਸੂਆ, ਫੁੱਲਾਂ ਵਾਲਾ ਨਾਕਾ, ਅਬੋਹਰ ਰੋਡ ਬਾਈਪਾਸ, ਨੇਡ਼ੇ ਗੇਟ ਨੰਬਰ-2 ਗੁਰਦੁਆਰਾ ਸਾਹਿਬ, ਸਾਹਮਣੇ ਗੇਟ ਨੰਬਰ-7 ਗੁਰਦੁਆਰਾ ਸਾਹਿਬ ਨੇਡ਼ੇ ਗੁਰੂ ਨਾਨਕ ਮਿਸ਼ਨ ਸਕੂਲ , ਜਲਾਲਾਬਾਦ ਰੋਡ ਨੇਡ਼ੇ ਸ਼ਾਈਨ ਪਾਇਲ ਸਿਨੇਮਾ, ਮਸੀਤ ਚੌਕ, ਮੇਲਾ ਗਰਾਊਂਡ-1, ਮੇਲਾ ਗਰਾਊਂਡ-2  ’ਚ  ਬਣਾਏ  ਗਏ ਹ ਨ। 
ਡਿਜੀਟਲ ਗੂਗਲ  ਮੈਪ ਦਾ ਲਿੰਕ ਫੇਸਬੁੱਕ ਪੇਜ ‘ਸ੍ਰੀ ਮੁਕਤਸਰ ਸਾਹਿਬ ਪੁਲਸ’ ਉੱਪਰ ਉਪਲੱਬਧ 
ਸੀਨੀਅਰ ਪੁਲਸ ਕਪਤਾਨ ਨੇ ਦੱਸਿਆ ਕਿ ਸੰਗਤਾਂ ਲਈ ਜ਼ਿਲਾ ਪੁਲਸ ਵੱਲੋਂ ਇਕ ਡਿਜੀਟਲ  ਗੂਗਲ ਮੈਪ ਜਾਰੀ ਕੀਤਾ ਗਿਆ ਹੈ। ਇਸ ਅੰਦਰ ਪੂਰੇ ਟਰੈਫਿਕ ਦਾ ਪਲਾਨ ਕੀਤਾ ਗਿਆ ਹੈ। ਕੋਈ ਵੀ ਇਸ ਡਿਜੀਟਲ ਮੈਪ ਦੇ ਲਿੰਕ ’ਤੇ ਕਲਿੱਕ ਕਰ ਕੇ ਆਪਣੀ ਲੋਡ਼ੀਂਦੀ ਜਗ੍ਹਾ ’ਤੇ ਪਹੁੰਚ ਸਕਦਾ ਹੈ। ਇਸ ਵਿਚ ਪਬਲਿਕ ਪਾਰਕਿੰਗ, ਆਰਜ਼ੀ ਬੱਸ ਸਟੈਂਡ, ਪੁਲਸ ਸਹਾਇਤਾ  ਕੇਂਦਰ, ਟਰੈਫਿਕ ਪੁਆਇੰਟ ਅਤੇ ਡਾਇਵਰਸ਼ਨ ਰੂਟ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਮੈਪ ਦਾ ਲਿੰਕ ਫੇਸਬੁੱਕ ਪੇਜ ‘ਸ੍ਰੀ ਮੁਕਤਸਰ ਸਾਹਿਬ ਪੁਲਸ’ ਅਤੇ ‘ਡੀ. ਪੀ. ਆਰ. ਓ. ਸ੍ਰੀ ਮੁਕਤਸਰ ਸਾਹਿਬ’ ’ਤੇ ਉਪਲੱਬਧ ਹੈ। 
ਮੇਲੇ ’ਚ ਰਹੋ ਸਾਵਧਾਨ
®ਐੱਸ. ਐੱਸ. ਪੀ. ਮਨਜੀਤ ਸਿੰਘ ਢੇਸੀ ਨੇ ਮਾਘੀ ਮੇਲੇ ਮੌਕੇ ਆਉਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਮੇਲੇ ਵਿਚ ਆਪਣੇ ਬੱਚਿਆਂ, ਬਜ਼ੁਰਗਾਂ ਦਾ ਖਾਸ ਧਿਆਨ ਰੱਖਣ ਅਤੇ ਆਪਣੇ ਕੀਮਤੀ ਸਾਮਾਨ ਦੀ ਸੰਭਾਲ ਖੁਦ ਕਰਨ। ਉਨ੍ਹਾਂ ਨੇ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ। ਪੁਲਸ ਵਿਭਾਗ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਸ਼ਕਲ ਸਮੇਂ ਲੋਕ  ਪੁਲਸ ਕੰਟਰੋਲ ਰੂਮ 01633-263622, 80543-70100, 85560-12400, 112,100 ’ਤੇ ਜਾਂ ਸਿਵਲ ਕੰਟਰੋਲ ਰੂਮ 01633-263347 ’ਤੇ ਸੰਪਰਕ ਕਰ ਸਕਦੇ ਹਨ।