10 ਲੱਖ ਰੁਪਏ ਅਤੇ ਲਗਜ਼ਰੀ ਕਾਰ ਦੀ ਮੰਗ ਕਰਦੇ ਘਰੋਂ ਕੱਢਣ ਦੇ ਦੋਸ਼ ’ਚ ਪਤੀ ਸਮੇਤ 3 ਦੇ ਖ਼ਿਲਾਫ਼ ਮਾਮਲਾ ਦਰਜ

07/27/2021 6:21:34 PM

ਫਿਰੋਜ਼ਪੁਰ (ਕੁਮਾਰ): ਵਿਆਹੁਤਾ ਨੂੰ ਕਥਿਤ ਰੂਪ ਵਿਚ ਦਾਜ ਵਿਚ ਹੋਰ 10 ਲੱਖ ਰੁਪਏ ਅਤੇ ਲਗਜ਼ਰੀ ਗੱਡੀ ਲਿਆਉਣ ਦੀ ਮੰਗ ਕਰਦੇ ਹੋਏ ਮਾਰ ਕੁੱਟ ਕਰਕੇ ਘਰੋਂ ਕੱਢਣ ਦੇ ਦੋਸ਼ ਵਿਚ ਥਾਣਾ ਵੋਮੈਨ ਫਿਰੋਜ਼ਪੁਰ ਦੀ ਪੁਲਸ ਨੇ ਪਤੀ ਸਮੇਤ 3 ਲੋਕਾਂ ਦੇ ਖ਼ਿਲਾਫ਼ ਆਈ.ਪੀ.ਸੀ. ਦੀਆਂ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਇਹ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਤਰਲੋਕ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਸ਼ਿਕਾਇਤਕਰਤਾ ਮੁਦੱਈ ਰਵਿੰਦਰ ਕੁਮਾਰ ਵਾਸੀ ਮੁਦੱਕੀ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਕੁੜੀ ਅਨੀਸ਼ਾ ਦਾ ਵਿਆਹ ਅਜੇ ਮਿੱਤਲ ਦੇ ਨਾਲ ਹੋਇਆ ਸੀ ਅਤੇ ਕਥਿਤ ਰੂਪ ਵਿਚ ਅਜੇ ਮਿੱਤਲ ਤੇ ਉਸ ਦਾ ਪਿਤਾ ਮਨੀਸ਼ ਕੁਮਾਰ ਅਤੇ ਭਰਾ ਰਮਨ ਮਿੱਤਲ ਵਾਸੀ ਲੁਧਿਆਣਾ, ਕੁੜੀ ਨੂੰ ਦਾਜ ਵਿਚ ਹੋਰ 10 ਲੱਖ ਰੁਪਏ ਅਤੇ ਲਗਜ਼ਰੀ ਗੱਡੀ ਲਿਆਉਣ ਦੀ ਮੰਗ ਕਰਦੇ ਹੋਏ ਪਰੇਸ਼ਾਨ ਕਰਦੇ ਸਨ ਤੇ ਉਨ੍ਹਾਂ ਨੇ ਕੁੜੀ ਨੂੰ ਮਾਰਕੁੱਟ ਕਰਕੇ ਘਰੋਂ ਕੱਢ ਦਿੱਤਾ ਤੇ ਕੁੜੀ ਨੂੰ ਪੇਕੇ ਪਰਿਵਾਰ ਵੱਲੋਂ ਦਿੱਤਾ ਸਾਰਾ ਦਾਜ ਖੁਰਦ-ਬੁਰਦ ਕਰ ਦਿੱਤਾ ਹੈ। 


Shyna

Content Editor

Related News