ਯੂਨੀਵਰਸਿਟੀ, ਨਿੱਜੀ ਅਤੇ ਸਰਕਾਰੀ ਕਾਲਜਾਂ ਦੇ ਪ੍ਰੋਫੈਸ਼ਨਲ ਕੋਰਸਾਂ ਦੀ ਫੀਸ UGC ਕਰੇਗਾ ਤੈਅ

12/04/2019 4:16:55 PM

ਲੁਧਿਆਣਾ : ਦੇਸ਼ ਭਰ ਦੇ ਸਰਕਾਰੀ, ਮਾਨਤਾ ਪ੍ਰਾਪਤ, ਪ੍ਰਾਈਵੇਟ ਕਾਲਜਾਂ ਅਤੇ ਯੂਨੀਵਰਸਿਟੀ ਆਉਣ ਵਾਲੇ ਸਿੱਖਿਆ ਸੈਸ਼ਨ 'ਚ ਆਪਣੀ ਮਰਜ਼ੀ ਦੀ ਫੀਸ ਨਹੀਂ ਵਸੂਲ ਸਕਣਗੇ। ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂ.ਜੀ.ਸੀ.) ਨੇ ਹੁਣ ਪ੍ਰੋਫੈਸ਼ਨਲ ਕੋਰਸਾਂ ਦੀ ਫੀਸ ਖੁਦ ਤੈਅ ਕਰਨ ਦਾ ਫੈਸਲਾ ਕੀਤਾ ਹੈ। ਹੁਣ ਸਰਕਾਰੀ, ਮਾਨਤਾ ਪ੍ਰਾਪਤ, ਪ੍ਰਾਈਵੇਟ ਕਾਲਜਾਂ ਅਤੇ ਯੂਨੀਵਰਸਿਟੀ 'ਚ ਚੱਲ ਰਹੇ ਪ੍ਰੋਫੈਸ਼ਨਲ ਕੋਰਸਾਂ ਦੀ ਫੀਸ ਕਾਲਜ ਅਤੇ ਯੂਨੀਵਰਸਿਟੀ ਖੁਦ ਤੈਅ ਨਹੀਂ ਕਰ ਸਕੇਗੀ।

ਇਸ ਲਈ ਕਾਲਜਾਂ ਤੋਂ ਸਾਰੀ ਜਾਣਕਾਰੀ ਆਨਲਾਈਨ ਮੰਗੀ ਜਾਵੇਗੀ ਅਤੇ ਅਲੱਗ ਤੋਂ ਸਾਫਟਵੇਅਰ ਬਣੇਗਾ। ਇਸ ਤੋਂ ਇਲਾਵਾ ਫੀਸ ਤੈਅ ਕਰਨ ਲਈ ਯੂ.ਜੀ.ਸੀ. ਵਲੋਂ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਸ ਸਬੰਧ 'ਚ ਡਾਟਾ ਜੁਟਾਇਆ ਜਾਵੇਗਾ ਅਤੇ ਚੈੱਕ ਕੀਤਾ ਜਾਵੇਗਾ ਕਿ ਪ੍ਰਾਈਵੇਟ, ਸਰਕਾਰੀ ਕਾਲਜ ਅਤੇ ਯੂਨੀਵਰਸਿਟੀ ਵਲੋਂ ਲਈ ਜਾ ਰਹੀ ਫੀਸ ਵਾਜਿਬ ਹੈ ਜਾਂ ਨਹੀਂ। ਇਸ ਤੋਂ ਬਾਅਦ ਕਮੇਟੀ ਦੀ ਰਿਪੋਰਟ ਦੇ ਆਧਾਰ 'ਤੇ ਪ੍ਰੋਫੈਸ਼ਨਲ ਕੋਰਸਾਂ ਦੀ ਫੀਸ ਨਿਧਾਰਿਤ ਕੀਤੀ ਜਾਵੇਗੀ।


Baljeet Kaur

Content Editor

Related News