ਸ਼ਰਾਬ ਦੇ ਠੇਕੇਦਾਰ ਦੇ ਕਰਿੰਦਿਆਂ ਤੋਂ ਖੋਹੇ 54 ਹਜ਼ਾਰ ਰੁਪਏ , 6 ਨਾਮਜ਼ਦ

07/21/2020 2:45:09 AM

ਗੁਰੂਹਰਸਹਾਏ, (ਆਵਲਾ, ਸੁਦੇਸ਼)– ਸ਼ਰਾਬ ਦੇ ਠੇਕੇਦਾਰ ਦੇ ਕਰਿੰਦਿਆਂ ਨੂੰ ਕੁੱਟ-ਮਾਰ ਕਰਨ ਅਤੇ 54 ਹਜ਼ਾਰ ਰੁਪਏ ਦੀ ਨਕਦੀ ਵਾਲਾ ਬੈਗ ਖੋਹ ਕੇ ਲੈ ਜਾਣ ਦੇ ਦੋਸ਼ ’ਚ ਥਾਣਾ ਗੁਰੂਹਰਸਹਏ ਦੀ ਪੁਲਸ ਨੇ 6 ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਏ. ਐੱਸ. ਆਈ. ਜਸਪਾਲ ਚੰਦ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਮੁਦੱਈ ਮੇਜਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਪਾਕਾਂ ਜ਼ਿਲਾ ਫਾਜ਼ਿਲਕਾ ਨੇ ਦੱਸਿਆ ਕਿ ਉਹ ਸ਼ਰਾਬ ਦੇ ਠੇਕੇਦਾਰਾਂ ਨਾਲ ਲੱਗਾ ਹੋਇਆ ਹੈ ਅਤੇ ਰਾਤ ਕਰੀਬ 9 ਵਜੇ ਮਹਿੰਦਰਾ ਗੱਡੀ ’ਚ ਅਜੇ ਪੁੱਤਰ ਪ੍ਰੇਮ ਅਤੇ ਸੰਨੀ ਪੁੱਤਰ ਪ੍ਰੇਮ ਕੁਮਾਰ ਵਾਸੀ ਬਸਤੀ ਗੁਰੂ ਕਰਮ ਸਿੰਘ ਗੁਰੂਹਰਸਹਾਏ ਨਾਲ ਮੁਕਤਸਰ ਰੋਡ ਗੁਰੂਹਰਸਹਾਏ ਦੇ ਠੇਕੇ ਤੋਂ 40 ਹਜ਼ਾਰ ਰੁਪਏ ਅਤੇ ਕੁਟੀ ਮੋਡ਼ ਦੇ ਠੇਕੇ ਤੋਂ 14 ਹਜ਼ਾਰ ਰੁਪਏ ਦੀ ਨਕਦੀ ਇਕੱਠੀ ਕਰ ਕੇ ਬੈਗ ’ਚ ਪਾ ਕੇ ਪਿੰਡ ਝੰਡੂ ਵਾਲਾ ਦੇ ਠੇਕੇ ਤੋਂ ਕੈਸ਼ ਲੈਣ ਜਾ ਰਹੇ ਸੀ ਤਾਂ ਬਰਾਡ਼ ਪੈਟਰੋਲ ਪੰਪ ਗੁਰੂਹਰਸਹਾਏ ਦੇ ਕੋਲ ਸੰਦੀਪ, ਰਿੰਕੂ, ਸੰਤਾ ਵਾਸੀਆਨ ਬੀਡ਼ ਹਰਬੰਸਪੁਰਾ, ਮੇਸ਼ੀ ਵਾਸੀ ਉਤਲਾ ਵੇਹਡ਼ਾ ਗੁਰੂਹਰਸਹਾਏ ਅਤੇ 2 ਅਣਪਛਾਤਿਆਂ ਨੇ ਉਨ੍ਹਾਂ ਦੀ ਗੱਡੀ ਰੋਕ ਕੇ ਘੇਰਾ ਪਾ ਲਿਆ, ਜਿਨਾਂ ਨੇ ਮੁਦੱਈ ਅਤੇ ਉਸਦੇ ਸਾਥੀਆਂ ਦੀ ਕੁੱਟ-ਮਾਰ ਕਰਦਿਆਂ ਨਕਦੀ ਵਾਲਾ ਬੈਗ ਜਿਸ ’ਚ 54 ਹਜ਼ਾਰ ਰੁਪਏ ਸੀ, ਖੋਹ ਲਿਆ ਅਤੇ ਧਮਕੀਆਂ ਦਿੰਦੇ ਹੋਏ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਏ। ਪੁਲਸ ਵੱਲੋਂ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।


Bharat Thapa

Content Editor

Related News