ਮਾਛੀਵਾੜਾ : ਪੈਟਰੋਲ ਪੰਪ ''ਤੇ ਪਿਸਤੌਲ ਦਿਖਾ ਲੁੱਟੀ ਹਜ਼ਾਰਾਂ ਦੀ ਨਗਦੀ

06/06/2020 4:35:58 PM

ਮਾਛੀਵਾੜਾ : ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਚੌਂਤਾ ਵਿਖੇ ਇੱਕ ਪੈਟਰੋਲ ਪੰਪ ਤੋਂ 2 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਪਿਸਤੌਲ ਦੀ ਨੋਕ ’ਤੇ 23 ਹਜ਼ਾਰ ਰੁਪਏ ਦੀ ਨਗਦੀ ਲੁੱਟ ਲਈ। ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਚੌਂਤਾ ਨੇੜ੍ਹੇ ਖੇਤੀਬਾੜੀ ਬਹੁਮੰਤਵੀ ਸਹਿਕਾਰੀ ਸਭਾ ਦਾ ਇੱਕ ਪੈਟਰੋਲ ਪੰਪ ਹੈ, ਜਿਸ ’ਤੇ ਕਰੀਬ 12.20 ਵਜੇ 2 ਵਿਅਕਤੀ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਪੈਟਰੋਲ ਭਰਵਾਉਣ ਆਏ। ਇਨ੍ਹਾਂ ਵਿਅਕਤੀਆਂ ਨੇ 40 ਰੁਪਏ ਦਾ ਤੇਲ ਮੋਟਰਸਾਈਕਲ ’ਚ ਪਵਾਇਆ ਅਤੇ ਪੈਟਰੋਲ ਪੰਪ ’ਤੇ ਕੰਮ ਕਰਦੇ ਕਾਮੇ ਬਤਿੰਦਰ ਕੁਮਾਰ ਤੋਂ ਖਾਲੀ ਬੋਤਲ ਦੀ ਮੰਗ ਕੀਤੀ।

ਬਤਿੰਦਰ ਕੁਮਾਰ ਜਦੋਂ ਖਾਲੀ ਬੋਤਲ ਲੈਣ ਗਿਆ ਤਾਂ ਪਿੱਛੋਂ ਇੱਕ ਵਿਅਕਤੀ ਨੇ ਆ ਕੇ ਉਸ ਨੂੰ ਪਿਸਤੌਲ ਦਿਖਾ ਕੇ ਧਮਕਾਇਆ ਅਤੇ ਉਸ ਕੋਲੋਂ 23 ਹਜ਼ਾਰ ਰੁਪਏ ਦੀ ਨਗਦੀ ਲੁੱਟ ਲਈ ਅਤੇ ਇੱਕ ਮੋਬਾਇਲ ਫੋਨ ਖੋਹ ਲਿਆ। ਦੋਸ਼ੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ। ਇਸ ਸਬੰਧੀ ਕੂੰਮਕਲਾਂ ਪੁਲਸ ਨੂੰ ਸੂਚਿਤ ਕੀਤਾ ਗਿਆ, ਜਿਸ 'ਤੇ ਪੁਲਸ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਪੈਟਰੋਲ ਪੰਪ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਤਾਂ ਜੋ ਕੋਈ ਸੁਰਾਗ ਮਿਲੇ ਅਤੇ ਲੁਟੇਰਿਆਂ ਨੂੰ ਕਾਬੂ ਕੀਤਾ ਜਾ ਸਕੇ। ਫਿਲਹਾਲ ਪੁਲਸ ਵਲੋਂ ਕਾਮੇ ਬਤਿੰਦਰ ਕੁਮਾਰ ਦੇ ਬਿਆਨ ਦਰਜ ਕਰ ਲਏ ਗਏ ਹਨ। 
 


Babita

Content Editor

Related News