ਲੌਂਗੋਵਾਲ ’ਚ ਫੂਕਿਆ ਗਿਆ ਮੋਦੀ ਸਰਕਾਰ ਦਾ ਪੁਤਲਾ

02/26/2020 2:50:08 PM

ਲੌਂਗੋਵਾਲ (ਵਸ਼ਿਸ਼ਟ) - ਹਿੰਦੂਤਵੀ ਫਾਸੀਵਾਦੀ ਸਰਕਾਰ ਵਲੋਂ ਦਿੱਲੀ ’ਚ ਕੀਤੀ ਗਈ ਪੱਥਰਬਾਜ਼ੀ, ਘਰਾਂ ਅਤੇ ਮਸਜਿਦਾਂ ਨੂੰ ਅੱਗ ਲਾਉਣ ਤੋਂ ਇਲਾਵਾ ਕੀਤੇ ਕਈ ਅਤਿਆਚਾਰ ਖ਼ਿਲਾਫ਼ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਲੌਂਗੋਵਾਲ ਵਿਖੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰੇ ਦੌਰਾਨ ਜਨਤਕ ਜਮਹੂਰੀ ਜਥੇਬੰਦੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਿੰਦੂਤਵੀ ਫਾਸੀਵਾਦੀ ਸਰਕਾਰ ਵਲੋਂ  ਦਿੱਲੀ ਦੇ ਚਾਂਦਨਾਗ, ਮੌਜਪੁਰ, ਜਾਫਰਾਬਾਦ ’ਚ ਦੁਕਾਨਾਂ ਨੂੰ ਚੁਣ-ਚੁਣ ਕੇ ਅੱਗ ਅਤੇ ਗੋਲੀਆਂ ਚਲਾਈਆਂ ਗਈਆਂ ਹਨ। ਮਿਲੀ ਰਿਪੋਰਟ ਮੁਤਾਬਕ ਹੁਣ ਤੱਕ 13 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਆਗੂਆਂ ਨੇ ਕਿਹਾ ਕਿ ਪੁਲਸ ਸ਼ਰੇਆਮ ਗਲਤ ਲੋਕਾਂ ਦਾ ਦਿੰਦੀ ਨਜ਼ਰ ਆ ਰਹੀ ਹੈ ਅਤੇ ਮਸਜਿਦਾਂ ਨੂੰ ਅੱਗ ਦੇ ਹਵਾਲੇ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਚੁੱਪੀ ਵੀ ਇਹ ਸਾਬਤ ਕਰਦੀ ਹੈ ਕਿ ਉਸ ਦੀ ਪਾਰਟੀ ਦਾ ਕਿਰਦਾਰ ਉਨ੍ਹਾਂ ਤੋਂ ਵੱਖ ਨਹੀਂ। ਹਿੰਦੂਤਵੀ ਫਾਸੀਵਾਦੀ ਮੋਦੀ ਸਰਕਾਰ ਸਾਮਰਾਜੀ ਅਮਰੀਕੀ ਲੁਟੇਰੇ ਰਾਸ਼ਟਰਪਤੀ ਟਰੰਪ ਅੱਗੇ ਗੋਡੇ ਟੇਕ ਦੇਸ਼ ਨੂੰ ਵੇਚਣ ਦੇ ਰਾਹ ਤੁਰੀ ਹੋਈ ਹੈ। ਹਿੰਦੂਤਵੀ ਫਾਸੀਵਾਦੀ ਤਾਕਤਾਂ ਮੁਸਲਿਮ ਭਾਈਚਾਰੇ ਦੇ ਜਿਊਣ ਦੇ ਅਧਿਕਾਰ ਨੂੰ ਖੋਹ ਰਹੀਆਂ ਹਨ ਅਤੇ 1984 ’ਚ ਸਿੱਖਾਂ ਦੇ ਹੋਏ ਕਤਲੇਆਮ ਵਾਂਗ ਹੁਣ ਮੁਸਲਿਮ ਭਾਈਚਾਰੇ ਦਾ ਕਤਲੇਆਮ ਕਰਨਾ ਚਾਹੁੰਦੀ ਹੈ। ਆਗੂਆਂ ਨੇ ਕਿਹਾ ਕਿ ਇਸ ਨੂੰ ਇਨਕਲਾਬੀ ਜਮਹੂਰੀ ਇਨਸਾਫ਼ਪਸੰਦ ਜਥੇਬੰਦੀਆਂ ਅਤੇ ਲੋਕ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ ਅਤੇ ਉਹ ਇਸ ਦਾ ਮੂੰਹ ਤੋੜ ਜਵਾਬ ਦੇਣਗੇ। ਇਸ ਮੌਕੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਸਕੱਤਰ ਮਨਜੀਤ ਸਿੰਘ, ਡੀ. ਟੀ. ਐੱਫ. ਦੇ ਸਤਨਾਮ ਸਿੰਘ, ਡਾ. ਭੀਮ ਰਾਓ ਅੰਬੇਡਕਰ ਭਵਨ ਕਮੇਟੀ ਦੇ ਪ੍ਰਧਾਨ ਗੁਲਜ਼ਾਰ ਸਿੰਘ, ਦਾਤਾ ਸਿੰਘ ਆਦਿ ਹਾਜ਼ਰ ਸਨ।  


rajwinder kaur

Content Editor

Related News