ਬੁਨਿਆਦੀ ਲੋੜਾਂ ਨੂੰ ਛੱਡ ਲਗਜ਼ਰੀ ਬਣਾਉਣ 'ਤੇ ਪੈਸਾ ਬਰਬਾਦ ਕਰ ਰਿਹੈ ਲੁਧਿਆਣਾ ਦਾ ਲੋਧੀ ਕਲੱਬ

02/12/2024 11:21:55 AM

ਲੁਧਿਆਣਾ- ਸ਼ਹਿਰ ਦਾ ਵੱਕਾਰੀ ਲੋਧੀ ਕਲੱਬ ਹਮੇਸ਼ਾ ਹੀ ਸੁਰਖੀਆਂ 'ਚ ਰਿਹਾ ਹੈ। ਗਰੀਨ ਬੈਲਟ ਨੂੰ ਪਾਰਕਿੰਗ ਵਜੋਂ ਵਰਤਣ ਲਈ, ਸਤਲੁਜ ਕਲੱਬ ਤੇ ਲੋਧੀ ਕਲੱਬ ਦੀ ਮੈਂਬਰਸ਼ਿਪ ਸ਼ਹਿਰ ਦੇ ਅਮੀਰ ਲੋਕਾਂ ਦੀ ਪਹਿਲੀ ਪਸੰਦ ਰਹੀ ਹੈ। ਇਸ ਦੀ ਮੈਂਬਰਸ਼ਿਪ ਲਈ 5 ਤੋਂ 10 ਲੱਖ ਰੁਪਏ ਖਰਚ ਕਰਨ ਤੋਂ ਬਾਅਦ ਭਾਵੇਂ ਮੈਂਬਰ ਇਨ੍ਹਾਂ ਕਲੱਬਾਂ ਵਿਚ ਆਉਣ ਜਾਂ ਨਾ ਆਉਣ ਪਰ ਲੋਕ ਆਪਣੀ ਮੈਂਬਰਸ਼ਿਪ ਨੂੰ ਸਟੇਟਸ ਸਿੰਬਲ ਲਈ ਟੈਗ ਜ਼ਰੂਰ ਲਗਾ ਲੈਂਦੇ ਹਨ ਪਰ ਸਮੇਂ ਦੇ ਨਾਲ ਇਹ ਕਲੱਬ ਪੁਰਾਣੇ ਹੁੰਦੇ ਜਾ ਰਹੇ ਹਨ। 

ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦਾ ਜਲਦ ਹੋਵੇਗਾ ਕਾਇਆ-ਕਲਪ, ਹੁਣ ਹਵਾਈ ਅੱਡੇ ਵਰਗੀਆਂ ਮਿਲਣਗੀਆਂ ਸਹੂਲਤਾਂ

ਇਨ੍ਹਾਂ ਕਲੱਬਾਂ ਵਿੱਚ ਕੁਝ ਹੀ ਵਾਹਨਾਂ ਦੀ ਪਾਰਕਿੰਗ ਦਾ ਪ੍ਰਬੰਧ ਹੈ ਪਰ ਇਨ੍ਹਾਂ ਦੀ ਮੈਂਬਰਸ਼ਿਪ 3000 ਨੂੰ ਪਾਰ ਕਰ ਚੁੱਕੀ ਹੈ। ਲੋਧੀ ਕਲੱਬ ਕੋਲ ਪਾਰਕਿੰਗ ਦੇ ਨਾਂ ’ਤੇ ਸਿਰਫ਼ ਗਰੀਨ ਬੈਲਟ ਹੈ ਅਤੇ ਕਲੱਬ ਦੇ ਅੰਦਰਲਾ ਪਾਰਕ ਲੁਧਿਆਣਾ ਐਵੀਏਸ਼ਨ ਕਲੱਬ ਦੀ ਜ਼ਮੀਨ ਦੇ ਨਾਂ ’ਤੇ ਹੈ, ਜਿਸ ’ਤੇ ਕਲੱਬ ਹਰ ਸਾਲ ਲੱਖਾਂ ਰੁਪਏ ਦਾ ਕਿਰਾਇਆ ਅਦਾ ਕਰਦਾ ਹੈ। ਜਦੋਂ ਵੀ ਕਲੱਬ ਵਿੱਚ ਕੋਈ ਸਮਾਗਮ ਹੁੰਦਾ ਹੈ ਤਾਂ ਸਾਰੇ ਇਲਾਕੇ ਵਿੱਚ ਕਲੱਬ ਮੈਂਬਰਾਂ ਦੀਆਂ ਕਾਰਾਂ ਖੜੀਆਂ ਦਿਖਾਈ ਦਿੰਦੀਆਂ ਹਨ।

ਇਹ ਵੀ ਪੜ੍ਹੋ :  ਭਿਆਨਕ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਚੜ੍ਹਦੀ ਜਵਾਨੀ 'ਚ ਨੌਜਵਾਨ ਦੀ ਮੌਤ

ਕਈ ਸਮਾਜਿਕ ਜਥੇਬੰਦੀਆਂ ਨੇ ਪ੍ਰਸ਼ਾਸਨ ਕੋਲ ਇਹ ਮੁੱਦਾ ਉਠਾਇਆ ਸੀ ਕਿ ਕਲੱਬ ਨੂੰ ਗਰੀਨ ਬੈਲਟ ’ਤੇ ਕਬਜ਼ਾ ਕਰਨ ਅਤੇ ਪਾਰਕਿੰਗ ਬਣਾਉਣ ਦਾ ਕੋਈ ਅਧਿਕਾਰ ਨਹੀਂ ਹੈ।  ਦੂਜੇ ਪਾਸੇ ਕਲੱਬ ਸਿਰਫ਼ ਦਿਖਾਵੇ ਲਈ ਵਾਤਾਵਰਣ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਦਾ ਜਾਪਦਾ ਹੈ। ਇੰਨਾ ਹੀ ਨਹੀਂ ਕਲੱਬ ਵਿੱਚ ਹਰ ਹਫ਼ਤੇ ਸਵਿਮਿੰਗ ਦੇ ਸੀਜ਼ਨ ਦੌਰਾਨ ਛੱਡੇ ਜਾਂਦੇ ਲੱਖਾਂ ਲੀਟਰ ਪਾਣੀ ਵਿੱਚ ਕਲੋਰੀਨ ਦੀ ਮਾਤਰਾ ਇੰਨੀ ਜ਼ਿਆਦਾ ਹੁੰਦੀ ਹੈ ਕਿ ਇਸ ਨੂੰ ਸਿੱਧੇ ਤੌਰ ’ਤੇ ਸੀਵਰੇਜ ਵਿੱਚ ਨਹੀਂ ਛੱਡਿਆ ਜਾ ਸਕਦਾ ਪਰ ਕਲੱਬ ਵੱਲੋਂ ਹੁਕਮਾਂ ਦੇ ਬਾਵਜੂਦ ਅਜਿਹਾ ਕਰਨਾ ਜਾਰੀ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਕਲੱਬ 'ਚ ਸਿਆਸੀ ਮੈਂਬਰਾਂ ਕਾਰਨ ਪ੍ਰਦੂਸ਼ਣ ਕੰਟਰੋਲ ਵਿਭਾਗ ਇਸ 'ਤੇ ਕੋਈ ਸਖ਼ਤ ਕਾਰਵਾਈ ਨਹੀਂ ਕਰ ਰਿਹਾ ਹੈ ਪਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਬੰਦ ਕਰਨ ਲਈ ਇਕ ਸਵੈ-ਸੇਵੀ ਸੰਸਥਾ ਸੁਸਾਇਟੀ ਫਾਰ ਐਨਵਾਇਰਮੈਂਟ ਐਂਡ ਐਜੂਕੇਸ਼ਨ ਕੇਅਰ ਐੱਨ.ਜੀ.ਟੀ. ਦੇ ਸਾਹਮਣੇ ਜਲਦ ਹੀ ਇਹ ਮਾਮਲਾ ਖੜ੍ਹਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ :  ਛਾਤੀ ਦੇ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ 'ਚ 11 ਫੀਸਦੀ ਹੋਇਆ ਵਾਧਾ, ਪੰਜਾਬ ਦਾ ਹਾਲ ਸਭ ਤੋਂ ਮਾੜਾ

ਸੰਸਥਾ ਵੱਲੋਂ ਕਲੱਬ ਦੀਆਂ ਕੰਧਾਂ ’ਤੇ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਪਰ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਇੱਕ ਸੋਸ਼ਲ ਕਲੱਬ ਦੀ ਵੀ ਲੋੜ ਹੈ। ਕਲੱਬ ਵਿੱਚ ਪੈਸੇ ਦੀ ਬਰਬਾਦੀ ਦਾ ਇਹ ਹਾਲ ਹੈ ਕਿ ਕਲੱਬ ਦੇ ਹੀ ਇੱਕ ਵਟਸਐਪ ਗਰੁੱਪ ਵਿੱਚ ਕਲੱਬ ਦਾ ਇਸ਼ਤਿਹਾਰ ਆਇਆ ਕਿ ਕਲੱਬ ਦਾ ਇੱਕ ਸਨੂਕਰ ਟੇਬਲ ਬਿਲਕੁਲ ਠੀਕ ਹਾਲਤ 'ਚ ਸੇਲ 'ਤੇ ਲਗਾਇਆ ਗਿਆ ਹੈ। ਕਲੱਬ ਮੈਂਬਰਾਂ ਨੇ ਇਤਰਾਜ਼ ਕੀਤਾ ਕਿ ਜੇਕਰ ਸਨੂਕਰ ਟੇਬਲ ਠੀਕ ਸੀ ਤਾਂ ਇਸ ਨੂੰ ਕਿਉਂ ਵੇਚਿਆ ਜਾ ਰਿਹਾ ਹੈ ਅਤੇ ਲੱਖਾਂ ਰੁਪਏ ਦਾ ਨਵਾਂ ਟੇਬਲ ਖ਼ਰੀਦਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ :  ਚੰਗੇ ਭਵਿੱਖ ਦੀ ਚਾਹਤ ਰੱਖ ਨੌਜਵਾਨ ਵਿਦੇਸ਼ਾਂ ਨੂੰ ਕਰ ਰਹੇ ਕੂਚ, ਪੰਜਾਬ ’ਚ ਅਨੇਕਾਂ ਘਰਾਂ ਤੇ ਕੋਠੀਆਂ ਨੂੰ ਲੱਗੇ ਜ਼ਿੰਦਰੇ

ਮੈਂਬਰਾਂ ਦਾ ਕਹਿਣਾ ਹੈ ਕਿ ਕਲੱਬ 'ਚ ਬੇਸਮੈਂਟ ਪਾਰਕਿੰਗ ਦੀ ਮੰਗ ਪੈਂਡਿੰਗ ਹੈ ਕਿਉਂਕਿ ਇਸ ਨਾਲ ਮੈਂਬਰਾਂ ਨੂੰ ਸਹੂਲਤ ਮਿਲੇਗੀ ਅਤੇ ਗਰੀਨ ਬੈਲਟ ਨੂੰ ਬਚਾਇਆ ਜਾ ਸਕਦਾ ਹੈ ਪਰ ਪਰ ਜੇਕਰ ਕਲੱਬ ਵੱਲੋਂ ਕਰੋੜਾਂ ਰੁਪਏ ਕਲੱਬ ਦੀ ਚਾਰਦੀਵਾਰੀ ’ਤੇ ਖਰਚ ਕੀਤੇ ਗਏ ਤਾਂ ਉਨ੍ਹਾਂ ਨੂੰ ਬੇਸਮੈਂਟ ਪਾਰਕਿੰਗ ਲਈ ਫ਼ਿਰ ਤੋਂ  ਢਾਹੁਣਾ ਪਵੇਗਾ ਜਿਸ ਨਾਲ ਮੈਂਬਰਾਂ ਦਾ ਬੇਸਮੈਂਟ ਪਾਰਕਿੰਗ ਦਾ ਸੁਫ਼ਨਾ ਅਧੂਰਾ ਹੀ ਰਹਿ ਜਾਵੇਗਾ। ਇਸ ਦੇ ਨਾਲ ਹੀ ਸਵਿਮਿੰਗ ਪੂਲ ਨੂੰ ਆਲ-ਵੈਦਰ ਬਣਾਉਣ ਲਈ ਸਭ ਤੋਂ ਪਹਿਲਾਂ ਇਸ ਦੇ ਪਾਣੀ ਵਿੱਚੋਂ ਕਲੋਰੀਨ ਕੱਢਣ ਦਾ ਪ੍ਰਾਜੈਕਟ ਲਾਗੂ ਕਰਨ ਦੀ ਲੋੜ ਹੈ ਕਿਉਂਕਿ ਤਾਂ ਹੀ ਸਮਾਜਿਕ ਕਲੱਬ ਬਣਨ ਦੀ ਜ਼ਿੰਮੇਵਾਰੀ ਸਾਰਥਕ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 

Shivani Bassan

This news is Content Editor Shivani Bassan