ਦੇਸੀ ਤੇ ਅੰਗਰੇਜ਼ੀ ਸ਼ਰਾਬ ਦੇ ਵੈਂਡਰਸ ਸਵੇਰੇ 7 ਤੋਂ ਸ਼ਾਮ 6 ਵਜੇ ਤਕ ਖੁੱਲ੍ਹਣਗੇ

05/16/2020 9:01:57 PM

ਮਾਨਸਾ, (ਮਨਜੀਤ ਕੌਰ)— ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਦੀ ਹਦੂਦ ਅੰਦਰ (ਕੰਨਟੇਨਮੈਂਟ ਜੋਨਜ਼ ਨੂੰ ਛੱਡ ਕੇ) ਲੀਕਰ ਵੈਂਡਰਸ ਨੂੰ ਖੋਲ੍ਹਣ ਦਾ ਜੋ ਹੁਕਮ ਕੀਤਾ ਗਿਆ ਸੀ, 'ਚ ਅੰਸ਼ਿਕ ਸੋਧ ਕੀਤੀ ਗਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਪੰਜਾਬ ਸਰਕਾਰ, ਗ੍ਰਹਿ ਵਿਭਾਗ ਵਲੋਂ ਜਾਰੀ ਹਿਦਾਇਤਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਮਾਨਸਾ ਦੀ ਹਦੂਦ ਅੰਦਰ (ਕੰਨਟੇਨਮੈਂਟ ਜੋਨਜ਼ ਨੂੰ ਛੱਡ ਕੇ) ਬਾਕੀ ਖੇਤਰਾਂ 'ਚ ਪੈਂਦੇ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਵੈਂਡ (ਐਲ-2/ਐਲ-14 ਏ) ਜੋ ਕਿ ਆਬਕਾਰੀ ਵਿਭਾਗ ਦੀ ਐਕਸਾਈਜ਼ ਪਾਲਿਸੀ ਤਹਿਤ ਯੋਗ ਹੋਣ, ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਖੋਲ੍ਹਣ ਦੀ ਆਗਿਆ ਦਿੱਤੀ ਜਾਂਦੀ ਹੈ।


KamalJeet Singh

Content Editor

Related News