ਅੱਤਵਾਦ ਦੇ ਦੌਰ ''ਚ ਮਾਰੇ ਖੱਤਰੀ ਅਤੇ ਹਿੰਦੂ ਪਰਿਵਾਰਾਂ ਦੀਆਂ ਲਿਸਟਾਂ ਭੇਜੀਆਂ ਸਰਕਾਰ ਨੂੰ

04/26/2018 4:16:12 PM

ਤਲਵੰਡੀ ਭਾਈ (ਗੁਲਾਟੀ) - ਆਲ ਇੰਡੀਆ ਖੱਤਰੀ ਸਭਾ ਦੇ ਪ੍ਰਧਾਨ ਸ਼੍ਰੀ ਨਰੇਸ਼ ਕੁਮਾਰ ਸਹਿਗਲ ਦੇ ਤਲਵੰਡੀ ਭਾਈ ਆਉਣ 'ਤੇ ਖੱਤਰੀ ਬਰਾਦਰੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸ੍ਰੀ ਸਹਿਗਲ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅੱਤਵਾਦ ਦੇ ਦੌਰ 'ਚ ਬਹੁਤ ਸਾਰੇ ਖੱਤਰੀ ਅਤੇ ਹਿੰਦੂ ਪਰਿਵਾਰਾਂ ਦੇ ਮੈਂਬਰਾਂ ਨੂੰ ਅੰਨ੍ਰੇਵਾਹ ਗੋਲੀਆਂ ਦਾ ਨਿਸ਼ਾਨਾਂ ਬਣਾਇਆ ਪਰ ਸਮੇਂ-ਸਮੇਂ 'ਤੇ ਕਈ ਸਰਕਾਰਾਂ ਆਈਆਂ ਅਤੇ ਗਈਆਂ ਪਰ ਇਨ੍ਹਾਂ ਪਰਿਵਾਰਾਂ ਨੂੰ ਕਿਸੇ ਨੇ ਨਹੀਂ ਪੁੱਛਿਆ।
ਅੱਜ ਕੈਪਟਨ ਸਰਕਾਰ ਨੇ ਖੱਤਰੀਆਂ ਨੂੰ ਮੰਤਰੀ ਅਤੇ ਨੂਮਾਇੰਦਗੀ ਦੇ ਕੇ ਖੱਤਰੀ ਪਰਿਵਾਰਾਂ ਦਾ ਮਾਣ ਵਧਾਇਆ ਹੈ। ਇਸ ਮੌਕੇ ਮਾਰੇ ਗਏ ਖੱਤਰੀ ਪਰਿਵਾਰਾਂ ਦੀਆਂ ਲਿਸਟਾਂ ਤਿਆਰ ਕਰਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਭੇਜੀਆਂ ਜਾ ਰਹੀਆਂ ਹਨ। ਆਉਣ ਵਾਲੀ 27 ਮਈ ਨੂੰ ਕੋਟਕਪੂਰਾ ਵਿਖੇ ਪੰਜਾਬ ਪ੍ਰਦੇਸ਼ ਖੱਤਰੀ ਸਭਾ ਦੇ ਜਨਰਲ ਇਜਲਾਸ 'ਚ ਜਿੱਥੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਸਮੇਤ ਮੰਤਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਪੰਜਾਬ 'ਚ ਚੱਲ ਰਹੇ 253 ਖੱਤਰੀ ਯੂਨਿਟਾਂ ਦੇ ਪ੍ਰਧਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਨਰੇਸ਼ ਸਹਿਗਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਖੱਤਰੀ ਸਭਾ ਹਰੇਕ ਖੱਤਰੀ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੀ ਹੈ।ਪੰਜਾਬ ਵਿਚ 27 ਲੱਖ ਖੱਤਰੀ ਪਰਿਵਾਰ ਹਨ, ਜਿੰਨਾਂ ਨੂੰ ਹੁਣ ਖੁਸ਼ੀ ਮਹਿਸੂਸ ਹੋਈ ਹੈ ਕਿ ਉਨਾਂ ਦੇ ਬੱਚਿਆਂ 'ਤੇ ਆਉਣ ਵਾਲੇ ਭੱਵਿਖ ਦੀ ਸੁਣਵਾਈ ਹੇਵੇਗੀ।
ਇਸ ਮੌਕੇ ਖੱਤਰੀ ਆਗੂ ਰੂਪ ਲਾਲ ਵੱਤਾ, ਗੁਰਦਾਸ ਮੱਲ ਢੱਲ, ਮੰਗਤ ਰਾਮ ਸਾਂਢਲ, ਸੁਖਜਿੰਦਰ ਸਿੰਘ ਉੱਪਲ, ਅਸ਼ੋਕ ਕੁਮਾਰ ਸਾਂਢਲ, ਚੇਤਨ ਸਹਿਗਲ, ਬਲਵਿੰਦਰ ਢੱਲ ਆਦਿ ਨੇ ਤਲਵੰਡੀ ਭਾਈ ਵਿਖੇ ਆਪਣੇ ਵਿਚਾਰ ਪੇਸ਼ ਕੀਤੇ ।ਉਨ੍ਹਾਂ ਕਿਹਾ ਕਿ ਹਰ ਸ਼ਹਿਰ ਪਿੰਡ ਵਿਚ ਖੱਤਰੀ ਭਵਨ ਉਸਾਰੇ ਜਾਣਗੇ, ਜਿਸ ਨਾਲ ਗਰੀਬ ਅਤੇ ਅਮੀਰੀ ਦਾ ਫਰਕ ਖਤਮ ਹੋਵੇਗਾ ਅਤੇ ਤਲਵੰਡੀ ਭਾਈ ਖੱਤਰੀ ਸਭਾ ਦੀ ਕਾਰਜਕਾਰਨੀ ਅਤੇ ਨਵਾਂ ਪ੍ਰਧਾਨ ਸਰਪ੍ਰਸਤ ਸੈਕਟਰੀ ਚੁਣੇ ਜਾਣਗੇ, ਜੋ ਇਲਾਕੇ ਲਈ ਖੱਤਰੀ ਭਾਈਚਾਰੇ ਲਈ ਸ਼ੋਸ਼ਲ ਅਤੇ ਸਮਾਜਿਕ ਕੰਮ ਕਰਨਗੇ।