ਲਾਇਨਜ਼ ਕਲੱਬ ਇੰਟਰਨੈਸ਼ਨਲ ਡਿਸਟਿਕ 321 ਦੀ ਪੀ.ਐੱਸ.ਟੀ. ਸਕੂਲਿੰਗ ਆਯੋਜਿਤ

06/18/2018 5:52:08 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਲਾਇਨਜ਼ ਕਲੱਬ ਇੰਟਰਨੈਸ਼ਨਲ ਡਿਸਟਿਕ 321 ਦੀ ਪੀ.ਐੱਸ.ਟੀ. ਸਕੂਲਿੰਗ ਕੋਟੀ ਰਿਜੋਰਟ ਸ਼ਿਮਲਾ ਵਿਖੇ ਲਾਇਨ ਬਰਿੰਦਰ ਸਿੰਘ ਸੋਹਲ ਡਿਸਟਿਕ ਗਵਰਨਰ ਇਲੈਕਟ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਲਾਇਨ ਸੰਗੀਤਾ ਜੈਨ ਪੀ.ਆਈ.ਡੀ. ਬਤੌਰ ਚੀਫ ਗੈਸਟ ਅਤੇ ਲਾਇਨ ਐੱਸ. ਕੇ. ਮਧੋਕ ਐੱਲ.ਟੀ. ਏਰੀਆ ਲੀਡਰ ਗੈਸਟ ਆਫ਼ ਆਨਰ ਵਿਸ਼ੇਸ਼ ਤੌਰ 'ਤੇ ਸ਼ਾਮਲ ਸਨ। ਇਸ ਸਕੂਲਿੰਗ 'ਚ ਜ਼ਿਲੇ ਦੀਆਂ 72 ਕਲੱਬਾਂ ਦੇ 320 ਮੈਂਬਰਾਂ ਨੇ ਭਾਗ ਲਿਆ। 
ਇਸ ਸਕੂਲਿੰਗ 'ਚ ਸਭ ਤੋਂ ਪਹਿਲਾਂ ਲਾਇਨ ਬਰਿੰਦਰ ਸਿੰਘ ਸੋਹਲ ਨੇ ਆਏ ਹੋਏ ਸਭ ਮਹਿਮਾਨਾਂ ਨੂੰ ਅਤੇ ਲਾਇਨਜ਼ ਮੈਂਬਰਾਂ ਨੂੰ ਜੀ ਆਇਆ ਕਿਹਾ। ਇਸ ਮੌਕੇ ਲਾਇਨ ਸੰਗੀਤਾ ਜੈਨ ਅਤੇ ਲਾਇਨ ਐੱਸ. ਕੇ. ਮਧੋਕ ਨੇ ਸਾਰੇ ਲਾਇਨਜ਼ ਮੈਂਬਰਾਂ ਨੂੰ ਦੇਸ਼ ਅਤੇ ਸਮਾਜ ਦੀ ਸੇਵਾ ਕਰਨ ਅਤੇ ਲਾਇਨਜ਼ ਮੈਂਬਰਜ਼ 'ਚ ਆਪਸੀ ਭਾਈਚਾਰਾ ਅਤੇ ਮਿਲਵਰਤਨ ਕਿਸ ਤਰ੍ਹਾਂ ਕਾਇਮ ਕਰਨਾ ਹੈ, ਦੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਕਲੱਬਾਂ ਦੇ ਪ੍ਰਧਾਨਾਂ ਨੂੰ ਸਕੂਲਿੰਗ ਲਾਇਨ ਕੇ. ਐੱਸ. ਸੋਹਲ ਅਤੇ ਲਾਇਨ ਐੱਸ. ਕੇ. ਮਧੋਕ ਨੇ, ਸੈਕਟਰੀਆਂ ਨੂੰ ਲਾਇਨ ਜੇ. ਐੱਸ. ਖੇੜਾ ਅਤੇ ਲਾਇਨ ਅਮਰਜੋਤ ਵੱਲੋਂ ਦਿੱਤੀ ਗਈ। ਕੈਸ਼ੀਅਰ ਨੂੰ ਸਕੂਲਿੰਗ ਲਾਇਨ ਦਰਸ਼ਨ ਮੋਗਾ ਅਤੇ ਲਾਇਨ ਰਜਨੀਸ਼ ਗਰੋਵਰ ਜੀ ਵੱਲੋਂ ਅਤੇ ਡਿਸਟਿਕ ਆਫਿਸਰਜ ਨੂੰ ਲਾਇਨ ਡੀ. ਕੇ. ਸੂਦ ਨੇ ਸਕੂਲੀਨਗ ਦਿੱਤੀ। 
ਇਸ ਸਕੂਲਿੰਗ 'ਚ ਲਾਇਨਜ਼ ਕਲੱਬ ਮੁਕਤਸਰ ਆਜ਼ਾਦ ਵੱਲੋਂ ਲਾਇਨ ਜਗਜੀਤ ਲੂਣਾ ਪ੍ਰੈਜੀਡੈਂਟ ਇਲੈਕਟ ਦੀ ਅਗਵਾਈ 'ਚ 10 ਮੈਂਬਰਾਂ ਨੇ ਭਾਗ ਲਿਆ, ਜਿਨਾਂ 'ਚ ਸੀਨੀਅਰ ਮੈਂਬਰ ਲਾਇਨ ਡਾ. ਵਿਜੇ ਸੁਖੀਜਾ ਲਾਇਨ ਰਵਿੰਦਰ ਭਟੇਜਾ, ਲਾਈਨ ਡੀ. ਐੱਸ. ਕੰਡਾ, ਲਾਇਨ ਸਗਨ ਲਾਲ ਦੂਮੜਾ, ਲਾਇਨ ਰਵੀ ਅਗਰਵਾਲ, ਲਾਇਨ ਰੁਪਿੰਦਰ ਲਾਇਨ ਅਮਰਦੀਪ ਸਿੰਘ ਆਦਿ ਸ਼ਾਮਲ ਸਨ। ਅੰਤ 'ਚ ਲਾਇਨ ਪੀ. ਆਰ. ਜੈਰਥ ਵਾਈਸ ਡਿਸਟਿਕ ਗਵਰਨਰ 2 ਇਲੈਕਟ ਨੇ ਆਏ ਹੋਏ ਸਭ ਮਹਿਮਾਨਾਂ ਦਾ ਅਤੇ ਲਾਇਨ ਮੈਂਬਰ ਦਾ ਧੰਨਵਾਦ ਕੀਤਾ।