ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਬੁੱਤਾਂ ਨੂੰ ਤਰਾਸ਼ਣ ਵਾਲਾ ਮੂਰਤੀਕਾਰ ਗੁਰਮੇਲ ਸਿੰਘ

04/29/2021 6:09:20 PM

ਕੋਟਕਪੂਰਾ (ਨਰਿੰਦਰ ਬੈੜ੍ਹ) - ਪਿਛਲੇ ਛੇ ਦਹਾਕਿਆਂ ਤੋਂ ਬੁੱਤਾਂ ਨੂੰ ਤਰਾਸ਼ਣ ਵਾਲਾ ਤੇ ਸਾਬਕਾ ਰਾਸ਼ਟਰਪਤੀ ਸਵ: ਗਿਆਨੀ ਜੈਲ ਸਿੰਘ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਸਨਮਾਨਿਤ ਹੋਣ ਵਾਲਾ ਕੋਟਕਪੂਰਾ ਦਾ ਵਸਨੀਕ ਮੂਰਤੀਕਾਰ ਗੁਰਮੇਲ ਸਿੰਘ ਇਸ ਸਮੇਂ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਪਰਿਵਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਸਦਾ ਬ੍ਰੇਨ ਹੇਮਰੇਜ ਹੋ ਗਿਆ ਹੈ। ਲੰਮੇਂ ਸਮੇਂ ਤੋਂ ਚੱਲ ਰਹੇ ਮਹਿੰਗੇ ਇਲਾਜ ਨੇ ਪਹਿਲਾਂ ਤੋਂ ਆਰਥਿਕ ਥੁੜਾਂ 'ਚ ਪਿਸ ਰਹੇ ਪਰਿਵਾਰ ਨੂੰ ਬੁਰੀ ਤਰਾਂ ਪਿੰਜ ਕੇ ਰੱਖ ਦਿੱਤਾ ਹੈ। ਹੁਣ ਪਰਿਵਾਰ ਇਲਾਜ ਨੂੰ ਜਾਰੀ ਰੱਖਣ ਲਈ ਸਵੈ-ਸੇਵੀ ਸੰਸਥਾਵਾਂ ਤੇ ਪੰਜਾਬ ਸਰਕਾਰ ਤੋਂ ਆਰਥਿਕ ਮਦਦ ਦੀ ਮੰਗ ਕਰ ਰਿਹਾ ਹੈ। 

ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ

15 ਸਾਲ ਦੀ ਉਮਰ ਤੋਂ ਮੂਰਤੀ ਬਣਾਉਣ ਦੀ ਸ਼ੁਰੂਆਤ ਕਰਨ ਵਾਲੇ 73 ਸਾਲਾ ਗੁਰਮੇਲ ਸਿੰਘ ਦੇ ਬਣਾਏ ਬੁੱਤ ਰਾਮਬਾਗ ਤੇ ਰਾਮਬਣ ਕੋਟਕਪੂਰਾ, ਰਾਮਬਾਗ ਜੈਤੋ, ਮੁਕਤਸਰ, ਮਲੋਟ, ਅਬੋਹਰ, ਬਠਿੰਡਾ ਤੋਂ ਇਲਾਵਾ ਪੰਜਾਬ ਦੇ ਅਨੇਕਾਂ ਹਿੱਸਿਆਂ ਵਿੱਚ ਲੱਗੇ ਵੇਖੇ ਜਾ ਸਕਦੇ ਹਨ। ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਅਮਰਜੀਤ ਕੌਰ ਨੇ ਦੱਸਿਆ ਕਿ ਪਰਿਵਾਰਕ ਹਾਲਤ ਬਹੁਤ ਮੰਦਹਾਲੀ ਵਾਲੀ ਹੈ, ਕਿਉਂਕਿ ਉਸਦੇ ਦੋ ਕੁੜੀਆਂ ਹਨ, ਜਿਨ੍ਹਾਂ ਵਿੱਚ ਇਕ ਮੰਦਬੁੱਧੀ ਦਾ ਸ਼ਿਕਾਰ ਹੈ ਤੇ ਦੂਜੀ ਕੁੜੀ ਦੇ ਪਤੀ ਦਾ ਪਿਛਲੇ ਦੋ ਸਾਲ ਤੋਂ ਕੋਈ ਅਤਾ-ਪਤਾ ਨਹੀਂ। 

ਪੜ੍ਹੋ ਇਹ ਵੀ ਖਬਰ - ਸ਼ਿਮਲਾ ਤੋਂ ਆਈ ਕੁੜੀ ਦੀ ਅੰਮ੍ਰਿਤਸਰ ਦੇ ਹੋਟਲ ’ਚ ਸ਼ੱਕੀ ਹਲਾਤਾਂ ’ਚ ਮੌਤ, ਜਤਾਇਆ ਨਸ਼ੇ ਦੀ ਓਵਰਡੋਜ਼ ਦਾ ਸ਼ੱਕ 

ਲੇਖਕ ਕੁਲਵਿੰਦਰ ਵਿਰਕ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਫ਼ਰੀਦਕੋਟ ਵਿਮਲ ਕੁਮਾਰ ਸੇਤੀਆਂ ਨੇ ਉਨ੍ਹਾਂ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਹੋਏ ਆਖਿਆ ਕਿ ਉਹ ਪੂਰੇ ਹਾਲਾਤਾਂ ਤੋਂ ਜਾਣੂ ਕਰਵਾ ਕੇ ਪੰਜਾਬ ਸਰਕਾਰ ਨੂੰ ਹਰ ਸੰਭਵ ਮਦਦ ਲਈ ਲਿਖਣਗੇ। ਕਲਾ ਅਤੇ ਸਾਹਿਤ ਨੂੰ ਸਮਰਪਿਤ ਮੰਚ ਸ਼ਬਦ-ਸਾਂਝ, ਕੋਟਕਪੂਰਾ ਵੱਲੋਂ ਪੰਜਾਬ ਸਰਕਾਰ ਅਤੇ ਵੱਖ-ਵੱਖ ਸਮਾਜ-ਸੇਵੀ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਇਸ ਕਲਾਕਾਰ ਦੀ ਵੱਧ ਤੋਂ ਵੱਧ ਆਰਥਿਕ ਸਹਾਇਤਾ ਕਰਨ ਦੀ ਅਪੀਲ ਕੀਤੀ ਗਈ ਹੈ।

ਪੜ੍ਹੋ ਇਹ ਵੀ ਖ਼ਬਰਾਂ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ


rajwinder kaur

Content Editor

Related News