ਹੁਣ ਲਹਿਰਾ ਦੇ ਥਰਮਲਾਂ ਨੂੰ ਵੀ ਲੱਗ ਸਕਦੈ ਤਾਲਾ

12/21/2019 5:33:34 PM

ਬਠਿੰਡਾ : ਕੈਪਟਨ ਸਰਕਾਰ ਦੀ ਬੇਰੁਖੀ ਕਾਰਨ ਪਹਿਲਾਂ ਹੀ ਬਠਿੰਡਾ ਥਰਮਲ ਨੂੰ ਤਾਲਾ ਲੱਗ ਚੁੱਕਾ ਹੈ ਅਤੇ ਹੁਣ ਬਠਿੰਡਾ ਜ਼ਿਲੇ ਦੇ ਪਿੰਡ ਲਹਿਰਾ ਮੁਹੱਬਤ 'ਚ ਵੀ ਥਰਮਲ ਨੂੰ ਤਾਲਾ ਲੱਗਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਾਵਰਕੌਮ ਨੇ ਚਾਰੋ ਯੂਨਿਟ ਬੰਦ ਕਰ ਰੱਖੇ ਹਨ।

ਇਸੇ ਤਰ੍ਹਾਂ ਪਿੰਡ ਲਹਿਰਾ ਮੁਹੱਬਤ ਵਿਚ ਪਿੰਡ 3 ਪਿੰਡ ਦਾ ਸਾਂਝਾ ਸੇਵਾ ਕੇਂਦਰ ਬਣਾਇਆ ਗਿਆ ਸੀ ਪਰ ਸਰਕਾਰ ਨੇ 17 ਜੁਲਾਈ 2018 ਨੂੰ ਇਹ ਸੇਵਾ ਕੇਂਦਰ ਬੰਦ ਕਰ ਦਿੱਤਾ। ਇਸ ਤੋਂ ਇਲਾਵਾ ਲਹਿਰਾ ਮੁਹੱਬਤ ਦਾ ਤਿੰਨ ਸਾਲਾਂ ਤੋਂ ਸਰਕਾਰੀ ਆਰ.ਓ ਪਲਾਂਟ ਬੰਦ ਪਿਆ ਹੈ ਅਤੇ ਹੋਰ ਵੀ ਕਈ ਪ੍ਰਾਜੈਕਟ ਬੰਦ ਕੀਤੇ ਜਾ ਰਹੇ ਹਨ। ਪਤਾ ਲੱਗਾ ਹੈ ਕਿ ਹੁਣ ਪਿੰਡ ਦਾ ਹੈਲਥ ਸੈਂਟਰ ਵੀ ਬੰਦ ਕੀਤਾ ਜਾ ਰਿਹਾ ਹੈ। ਗੱਠਜੋੜ ਸਰਕਾਰ ਨੇ ਲਹਿਰਾ ਮੁਹੱਬਤ ਨੂੰ ਨਗਰ ਪੰਚਾਇਤ ਦਾ ਦਰਜਾ ਦੇ ਦਿੱਤਾ ਸੀ। ਲੋਕਾਂ ਨੇ ਮੰਗ ਕੀਤੀ ਕਿ ਨਗਰ ਪੰਚਾਇਤ ਨੂੰ ਗਰਾਮ ਪੰਚਾਇਤ ਵਿਚ ਤਬਦੀਲ ਕੀਤਾ ਜਾਵੇ।