ਲਹਿਰਾ ਥਰਮਲ ਦੇ ਕੱਚੇ ਮੁਲਾਜ਼ਮਾਂ ਨੇ ਪਰਿਵਾਰਾਂ ਸਮੇਤ ਲਾਇਆ ਪੱਕਾ ਮੋਰਚਾ

12/23/2019 11:17:52 AM

ਲਹਿਰਾ ਮੁਹੱਬਤ (ਮਨੀਸ਼) : ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੀ ਜੀ. ਐੱਚ. ਟੀ. ਪੀ. ਕੰਟਰੈਕਟ ਵਰਕਰ ਯੂਨੀਅਨ ਰਜਿ. 8 ਨੇ ਪਾਵਰਕਾਮ 'ਚ ਪੱਕੀ ਭਰਤੀ ਦੀ ਮੰਗ ਸਬੰਧੀ ਐਤਵਾਰ ਨੂੰ ਪ੍ਰਧਾਨ ਜਗਰੂਪ ਸਿੰਘ ਦੀ ਅਗਵਾਈ ਹੇਠ ਥਰਮਲ ਪਲਾਂਟ ਦੇ ਮੇਨ ਗੇਟ ਸਾਹਮਣੇ ਲੰਘਦੀ ਨੈਸ਼ਨਲ ਹਾਈਵੇ ਦੀ ਸਰਵਿਸ ਲੇਨ ਉੱਪਰ ਪੱਕਾ ਮੋਰਚਾ ਲਾ ਦਿੱਤਾ। ਇਸ ਰੋਸ ਧਰਨੇ 'ਚ ਵਰਕਰਾਂ ਦੇ ਪਰਿਵਾਰਾਂ ਅਤੇ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਜਗਸੀਰ ਸਿੰਘ ਭੰਗੂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੀਆਂ ਮਜ਼ਦੂਰ-ਮੁਲਾਜ਼ਮ ਲੋਕ-ਮਾਰੂ ਨੀਤੀਆਂ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਪ੍ਰਾਈਵੇਟ ਘਰਾਣਿਆਂ ਨੂੰ ਮੁਨਾਫਾ ਦੇਣ ਦੀ ਨੀਅਤ ਨਾਲ ਸਰਕਾਰੀ ਥਰਮਲ ਪਲਾਟਾਂ ਨੂੰ ਬੰਦ ਕਰ ਕੇ ਪ੍ਰਾਈਵੇਟ ਥਰਮਲ ਪਲਾਟਾਂ ਤੋਂ ਮਹਿੰਗੇ ਭਾਅ ਦੀ ਬਿਜਲੀ ਖਰੀਦ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਬਠਿੰਡਾ ਤੋਂ ਬਾਅਦ ਲਹਿਰਾ ਮੁਹੱਬਤ ਥਰਮਲ ਪਲਾਂਟ ਨੂੰ ਬੰਦ ਕਰਨ ਦੀ ਤਿਆਰੀ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 20-21 ਸਾਲ ਤੋਂ ਇਨ੍ਹਾਂ ਥਰਮਲ ਪਲਾਟਾਂ 'ਚ ਕੰਮ ਕਰਦੇ ਕੱਚੇ ਵਰਕਰਾਂ ਦੀ ਲੁੱਟ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਬਿਜਲੀ ਐਕਟ 2003 ਰੱਦ ਕਰ ਕੇ ਪਾਵਰਕਾਮ 'ਚ ਪੱਕੀ ਭਰਤੀ ਕੀਤੀ ਜਾਵੇ। ਇਕੱਠ ਨੂੰ ਕਿਸਾਨ ਯੂਨੀਅਨ ਉਗਰਾਹਾ ਦੇ ਮੋਠੂ ਸਿੰਘ ਕੋਟੜਾ, ਬਠਿੰਡਾ ਕਮੇਟੀ ਦੇ ਗੁਰਵਿੰਦਰ ਸਿੰਘ, ਖੁਸ਼ਦੀਪ ਸਿੰਘ, ਜਗਜੀਤ ਸਿੰਘ, ਇਕਬਾਲ ਸਿੰਘ ਅਤੇ ਬਲਜਿੰਦਰ ਸਿੰਘ ਨੇ ਸੰਬੋਧਨ ਕੀਤਾ।

ਇਹ ਨੇ ਮੰਗਾਂ

  • ਸਰਕਾਰੀ ਥਰਮਲ ਪਲਾਂਟ ਲਗਾਤਾਰ ਚਾਲੂ ਰੱਖਣਾ।
  • ਕੱਚੇ ਵਰਕਰਾਂ ਨੂੰ ਵੈੱਲਫੇਅਰ ਐਕਟ 2016 ਅਧੀਨ ਲਿਆ ਕੇ ਪਾਵਰਕਾਮ 'ਚ ਪੱਕਾ ਭਰਤੀ ਕਰਨਾ।
  • ਉਜਰਤ ਘੱਟੋ-ਘੱਟ 21 ਹਜ਼ਾਰ ਰੁਪਏ ਕਰਨਾ।
  • ਅਣਸਕਿੱਲਡ ਵਰਕਰਾਂ ਨੂੰ ਪਦ-ਉੱਨਤ ਕਰਨਾ।
  • ਸਰਕਾਰੀ ਕੁਆਰਟਰਾਂ ਨੂੰ ਲੋੜਵੰਦ ਵਰਕਰਾਂ ਨੂੰ ਅਲਾਟ ਕਰਨਾ।

cherry

Content Editor

Related News