ਚਰਚਾਵਾਂ ਦਾ ਬਾਜ਼ਾਰ ਗਰਮ, ਕੌਣ ਬਣੇਗਾ ਕਿੰਗ ਮੇਕਰ ?

02/17/2021 3:19:55 PM

ਲਹਿਰਾਗਾਗਾ (ਜ.ਬ./ਜਿੰਦਲ): ਪੰਜਾਬ ਸਰਕਾਰ ਵੱਲੋਂ 14 ਫਰਵਰੀ ਨੂੰ ਕਰਵਾਈਆਂ ਗਈਆਂ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਦਾ ਅੱਜ ਐਲਾਨ ਕੀਤਾ ਜਾਵੇਗਾ, ਜਿਸ ਕਾਰਣ ਸ਼ਹਿਰ ਦੇ ਵੱਖ-ਵੱਖ ਵਾਰਡਾਂ ’ਚ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਵੀ ਤੇਜ਼ ਹੋ ਗਈਆਂ ਹਨ, ਉਮੀਦਵਾਰਾਂ ਦੀ ਜਿੱਤ ਹਾਰ ਨੂੰ ਲੈ ਕੇ ਸ਼ਰਤਾਂ ਦਾ ਬਾਜ਼ਾਰ ਗਰਮ ਹੈ, ਉਥੇ ਹੀ ਸ਼ਹਿਰ ਹੀ ਨਹੀਂ ਸਮੁੱਚੇ ਹਲਕੇ ’ਚ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਆਖਿਰਕਾਰ ਕਿੰਗ ਮੇਕਰ ਕੌਣ ਬਣੇਗਾ?

PunjabKesari

ਜ਼ਿਕਰਯੋਗ ਹੈ ਕਿ ਸ਼ਹਿਰ ਦੇ ਕੁੱਲ 15 ਵਾਰਡਾਂ ’ਚ ਕਾਂਗਰਸ ਵੱਲੋਂ ਬੀਬੀ ਭੱਠਲ ਅਤੇ ਉਨ੍ਹਾਂ ਦੇ ਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਦੀ ਅਗਵਾਈ ’ਚ ਸਾਰੇ ਵਾਰਡਾਂ ’ਚ ਮਜ਼ਬੂਤ ਉਮੀਦਵਾਰਾਂ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਸੀ ਪਰ ਦੂਜੇ ਪਾਸੇ ਕਾਂਗਰਸ ਨੂੰ ਛੱਡ ਕੇ ਆਪਣਾ ਵੱਖ ‘ਲਹਿਰਾ ਵਿਕਾਸ ਮੰਚ’ਬਣਾ ਕੇ ਐਡਵੋਕੇਟ ਵਰਿੰਦਰ ਗੋਇਲ ਅਤੇ ਆਮ ਆਦਮੀ ਪਾਰਟੀ ਵੱਲੋਂ ਵੀ ਜ਼ਿਆਦਾਤਰ ਵਾਰਡਾਂ ’ਚ ਆਪਣੇ ਉਮੀਦਵਾਰ ਚੋਣ ਮੈਦਾਨ ’ਚ ਉਤਾਰੇ ਗਏ, ਉਥੇ ਹੀ ਅਕਾਲੀ ਦਲ (ਡੀ) ਅਤੇ ਅਕਾਲੀ ਦਲ (ਬਾਦਲ) ਵੱਲੋਂ ਕੁਝ ਕੁ ਹੀ ਵਾਰਡਾਂ ’ਚ ਆਜ਼ਾਦ ਤੌਰ ’ਤੇ ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰਿਆ ਗਿਆ।

ਭਾਜਪਾ ਨੇ ਸਿਰਫ਼ ਤਿੰਨ ਵਾਰਡਾਂ ’ਚ ਹੀ ਚੋਣ ਲੜੀ ਅਤੇ ਕੋਈ ਚੋਣ ਪ੍ਰਚਾਰ ਨਹੀਂ ਕੀਤਾ , ਸਾਰੀਆਂ ਹੀ ਪਾਰਟੀਆਂ ’ਤੇ ਆਜ਼ਾਦ ਉਮੀਦਵਾਰਾਂ ਵੱਲੋਂ ਆਪੋ-ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਕੀਤੇ ਗਏ ਸਰਵੇ ਅਨੁਸਾਰ ਕਾਂਗਰਸ ਨੂੰ ਸਪੱਸ਼ਟ ਬਹੁਮਤ ਮਿਲਦਾ ਦਿਖਾਈ ਦੇ ਰਿਹੇ ਤੇ ਵਿਰੋਧੀ ਧਿਰ ’ਚ ਲਹਿਰਾ ਵਿਕਾਸ ਮੰਚ ਬੈਠਦਾ ਨਜ਼ਰ ਆ ਰਿਹਾ ਹੈ ਤੇ ਕੁਝ ਥਾਵਾਂ ’ਤੇ ਆਜ਼ਾਦ ਉਮੀਦਵਾਰ ਬਾਜ਼ੀ ਮਾਰ ਸਕਦੇ ਹਨ ਪਰ ਜਿੱਤ ਦੀ ਬਾਜ਼ੀ ਕਿਸ ਦੇ ਹੱਥ ਹੁੰਦੀ ਹੈ ਇਹ ਤਾਂ ਈ.ਵੀ.ਐੱਮ. ਖੁੱਲ੍ਹਣ ਤੋਂ ਬਾਅਦ ਹੀ ਪਤਾ ਚੱਲੇਗਾ, ਫਿਲਹਾਲ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਨੇਤਾਵਾਂ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਉਨ੍ਹਾਂ ਦੇ ਪੁੱਤਰ ਰਾਹੁਲਇੰਦਰ ਸਿੰਘ ਸਿੱਧੂ ,ਹਲਕਾ ਵਿਧਾਇਕ ਤੇ ਸਾਬਕਾ ਵਿੱਤ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ, ਲਹਿਰਾ ਵਿਕਾਸ ਮੰਚ ਦੇ ਸਰਪ੍ਰਸਤ ਵਰਿੰਦਰ ਗੋਇਲ ਐਡਵੋਕੇਟ, ‘ਆਪ’ਦੇ ਸੀਨੀਅਰ ਆਗੂ ਜਸਵੀਰ ਸਿੰਘ ਕੁਦਨੀ ਦਾ ਸਿਆਸੀ ਭਵਿੱਖ ਦਾਅ ’ਤੇ ਲੱਗਿਆ ਹੋਇਆ ਹੈ ਅਤੇ ਉਕਤ ਚੋਣਾਂ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਪਾਰਟੀਆਂ ਲਈ ਸਿਆਸੀ ਮੈਦਾਨ ਤਿਆਰ ਹੋਵੇਗਾ। 


Shyna

Content Editor

Related News