ਲਹਿਰਾਗਾਗਾ ਦਾ 23 ਸਾਲਾ ਨੌਜਵਾਨ ਫ਼ੌਜ ਦਾ ਕੈਪਟਨ ਬਣਿਆ

12/29/2020 11:03:27 AM

ਲਹਿਰਾਗਾਗਾ  (ਜਿੰਦਲ,ਜ.ਬ.): ਸਥਾਨਕ ਸ਼ਹਿਰ ਦੇ ਜੰਮਪਲ 23 ਸਾਲਾ ਡਾ. ਆਕਾਸ਼ ਨੇ ਭਾਰਤੀ ਫ਼ੌਜ ’ਚ ਬਤੌਰ ਕੈਪਟਨ ਨਿਯੁਕਤ ਹੋ ਕੇ ਆਪਣੇ ਮਾਪਿਆਂ, ਸ਼ਹਿਰ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ।ਜਾਣਕਾਰੀ ਅਨੁਸਾਰ ਡਾ. ਆਕਾਸ਼ ਗਰਗ ਛੋਟੀ ਉਮਰ ’ਚ ਐੱਮ.ਬੀ.ਬੀ.ਐੱਸ. ਦੀ ਡਿਗਰੀ ਹਾਸਲ ਕਰਨ ਉਪਰੰਤ ਭਾਰਤੀ ਫ਼ੌਜ ਦੀ ਮੈਡੀਕਲ ਕੋਰ ’ਚ ਬਤੌਰ ਕੈਪਟਨ ਚੁਣਿਆ ਗਿਆ ਹੈ।

ਇਹ ਵੀ ਪੜ੍ਹੋ: ਮੁੱਦਕੀ ਦੇ ਨਿਸ਼ਾਨ ਸਿੰਘ ਨੇ ਮਲੇਸ਼ੀਆ ’ਚ ਕੀਤੀ ਖ਼ੁਦਕੁਸ਼ੀ, ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ

ਡਾ. ਆਕਾਸ਼ ਗਰਗ ਦੇ ਪਿਤਾ ਵਰਿੰਦਰ ਗਰਗ (ਬੈਂਕ ਮੈਨੇਜਰ) ਮਾਤਾ ਮੰਜੂ ਬਾਲਾ (ਮੈਥ ਮਿਸਟ੍ਰੈਸ) ਨੇ ਦੱਸਿਆ ਕਿ ਭਾਰਤ ਪੱਧਰ ’ਤੇ ਉਨ੍ਹਾਂ ਦੇ ਬੇਟੇ ਨੇ 144 ਵਾਂ ਰੈਂਕ ਪ੍ਰਾਪਤ ਕੀਤਾ।ਡਾ. ਆਕਾਸ਼ ਗਰਗ ਸਾਰੇ ਚੁਣੇ ਅਧਿਕਾਰੀਆਂ ’ਚੋਂ ਸਭ ਤੋਂ ਘੱਟ ਉਮਰ ਦੇ ਹਨ। ਉਨ੍ਹਾਂ ਦੱਸਿਆ ਕਿ ਬਚਪਨ ਤੋਂ ਹੀ ਉਨ੍ਹਾਂ ਦੇ ਬੇਟੇ ਨੂੰ ਭਾਰਤੀ ਫੌਜ ’ਚ ਸੇਵਾ ਕਰਨਾ ਦਾ ਜ਼ਜ਼ਬਾ ਸੀ ਜਿਸ ਲਈ ਉਸਨੇ ਆਪਣੀ ਡਾਕਟਰੀ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਦੇਸ਼ ਸੇਵਾ ਕਰਨ ਨੂੰ ਤਰਜ਼ੀਹ ਦਿੱਤੀ।

Shyna

This news is Content Editor Shyna