ਪਿੰਡ ਹਕੂਮਤ ਵਾਲਾ ਵਿਖੇ ਵੱਡੀ ਮਾਤਰਾ ''ਚ ਇਕੱਠੀ ਕੀਤੀ ਪਰਾਲੀ ਨੂੰ ਲੱਗੀ ਅੱਗ

04/13/2021 12:55:44 AM

ਫਿਰੋਜ਼ਪੁਰ, (ਹਰਚਰਨ,ਬਿੱਟੂ)- ਫਿਰੋਜ਼ਪੁਰ ਮੋਗਾ ਰੋਡ ਦੇ ਸਥਿੱਤ ਪਿੰਡ ਹਕੂਮਤ ਵਾਲਾ ਵਿਖੇ 35 ਏਕੜ ਵਿਚ ਬਣੀ ਸੁਖਬੀਰ ਐਗਰੋ ਲਿਮ. ਵਿਚ ਪਈ ਪਰਾਲੀ ਨੂੰ ਅੱਗ ਲੱਗ ਜਾਣ ਕਰਕੇ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਦਾ ਮਹੋਲ ਬਣ ਗਿਆ ।  ਗੁਰਭੇਜ ਸਿੰਘ ਨੇ ਦੱਸਿਆ ਕਿ ਇਹ ਇੰਡਸਟਰੀ ਕਾਂਗਰਸੀ ਵਿਧਾਇਕ ਦੀ ਹੈ ਅਤੇ ਇਸ ਜਗ੍ਹਾ 'ਤੇ ਵੱਡੀ ਮਾਤਰਾ ਵਿਚ ਪਰਾਲੀ ਇਕੱਠੀ ਕੀਤੀ ਹੋਈ ਹੈ।

ਜੋ ਵੇਸਟ ਪਰਾਲੀ ਹੈ ਉਸ ਨੂੰ ਇੰਡਸਟਰੀ ਵਾਲੋਂ ਨਸ਼ਟ ਕਰਨ ਲਈ ਅੱਗ ਲਗਾ ਦਿੰਦੇ ਹਨ। ਅੱਜ ਕਰੀਬ 1.30 ਵਜੇ ਅਚਾਨਕ ਪਰਾਲੀ ਨੂੰ ਅੱਗ ਲੱਗ ਗਈ ਅਤੇ ਅੱਗ ਨੇ ਜੋਰ ਫੜ ਲਿਆ ਜਿਸ ਨੂੰ ਲੋਕਾਂ ਨੇ ਦੇਖਿਆ ਤਾਂ ਅੱਗ ਬਝਾਉਣ ਦੀ ਕੋਸ਼ਿਸ਼ ਕੀਤੀ। ਮੋਕੇ 'ਤੇ ਪੁੱਜੀ ਫਾਇਰ ਬ੍ਰਗੇਡ ਨੂੰ ਸੁਚਿਤ ਕੀਤਾ ਤਾਂ ਸਿਰਫ ਸਰਕਾਰ ਦੀ ਇਕ ਫਾਇਰ ਬ੍ਰਗੇਡ ਹੀ ਪਹੁੰਚੀ, ਜਦੋਂ ਕਿ ਲੋਕਾਂ ਨੇ ਆਪਣੇ ਵੱਲੋਂ ਕੋਸ਼ਿਸ਼ਾਂ ਕਰਕੇ ਅੱਗ 'ਤੇ ਕਾਬੂ ਪਾਇਆ । ਇਨ੍ਹਾਂ ਦੱਸਿਆ ਸਮੇਂ 'ਤੇ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਬਹੁਤ ਵੱਡਾ ਮਾਲੀ ਨੁਕਸਾਨ ਹੋਣਾ ਸੀ।

Bharat Thapa

This news is Content Editor Bharat Thapa