ਭੂ-ਮਾਫੀਆ ਦੇ ਇਸ਼ਾਰੇ ''ਤੇ ਨਾਇਬ ਤਹਿਸੀਲਦਾਰ ਦਾ ਤਬਾਦਲਾ

01/16/2020 10:23:12 AM

ਮੋਗਾ (ਸੰਜੀਵ)– ਭੂ-ਮਾਫੀਆ ਖਿਲਾਫ ਕਾਰਵਾਈ ਕਰਨ ਦੇ ਕਾਰਣ ਨਾਇਬ ਤਹਿਸੀਲਦਾਰ ਦਾ ਕਈ ਨੇਤਾਵਾਂ ਵੱਲੋਂ ਤਬਾਦਲਾ ਕਰਵਾ ਦਿੱਤਾ ਗਿਆ, ਜਿਸ 'ਤੇ ਮੰਗਲਵਾਰ ਨੂੰ ਉਨ੍ਹਾਂ ਨੇ ਜਬਰੀ ਚਾਰਜ ਵੀ ਲੈ ਲਿਆ। ਕਾਂਗਰਸ ਦੇ ਕਈ ਵੱਡੇ ਨੇਤਾ ਇਸ ਤਬਾਦਲੇ ਨਾਲ ਸਬੰਧਤ ਸਾਰੀਆਂ ਗੱਲਾਂ ਜਾਣਦੇ ਹੋਏ ਵੀ ਚੁੱਪੀ ਸਾਧੇ ਹਨ ਤਾਂ ਕਿ ਕਾਂਗਰਸ ਦੀ ਛਵੀ ਖਰਾਬ ਨਾ ਹੋਵੇ। ਇਸ ਲਈ ਉਹ ਚੁੱਪ ਰਹਿਣਾ ਹੀ ਉਚਿਤ ਸਮਝਦੇ ਹਨ।

ਮਾਲ ਵਿਭਾਗ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ ਨੇ 30 ਜੁਲਾਈ, 2019 ਨੂੰ ਮੋਗਾ 'ਚ ਬਤੌਰ ਨਾਇਬ ਤਹਿਸੀਲਦਾਰ ਦਾ ਚਾਰਜ ਸੰਭਾਲਿਆ ਸੀ ਅਤੇ 10 ਜਨਵਰੀ 2020 ਨੂੰ ਅਚਾਨਕ ਉਨ੍ਹਾਂ ਦਾ ਫਿਰੋਜ਼ਪੁਰ ਤਬਾਦਲਾ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਮੋਗਾ 'ਚ ਵੱਡੇ ਪੱਧਰ 'ਤੇ ਨੇਤਾਵਾਂ ਦੀ ਹਿਫਾਜ਼ਤ ਪ੍ਰਾਪਤ ਹੋਣ ਕਾਰਣ ਉਨ੍ਹਾਂ ਦੀ ਪਸੰਦ ਦੇ ਹੀ ਅਧਿਕਾਰੀ ਇੱਥੇ ਟਿਕ ਸਕਦੇ ਹਨ। ਨੇਤਾਵਾਂ ਦੇ ਖਿਲਾਫ ਕਿਸੇ ਵੀ ਪ੍ਰਕਾਰ ਦੀ ਕਾਰਵਾਈ ਕਰਨ ਵਾਲਾ ਅਧਿਕਾਰੀ ਇੱਥੇ ਕੁੱਝ ਦਿਨਾਂ ਦਾ ਮਹਿਮਾਨ ਹੁੰਦਾ ਹੈ। ਉਦਾਹਰਨ ਦੇ ਤੌਰ 'ਤੇ ਮੋਗਾ ਦੇ ਤੱਤਕਾਲੀਨ ਤਹਿਸੀਲਦਾਰ ਨੂੰ ਵੀ ਇਸ ਲਈ ਬਦਲ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਨੇਤਾਵਾਂ ਦੀ ਗੱਲ ਨਾ ਮੰਨਦੇ ਹੋਏ ਇਕ ਸਕੂਲ ਦੀ ਰਜਿਸਟਰੀ ਕਰ ਦਿੱਤੀ ਸੀ। ਹੁਣ ਸੁਰਿੰਦਰ ਕੁਮਾਰ ਪੱਬੀ ਨੂੰ ਮੋਗਾ ਦੇ ਭੂ-ਮਾਫੀਆ ਦੁਆਰਾ ਮੱਲਣ ਸ਼ਾਹ ਰੋਡ 'ਤੇ ਨਗਰ ਨਿਗਮ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾ ਕੇ ਗੈਰਕਾਨੂੰਨੀ ਕਾਲੋਨੀ ਨੂੰ ਬਣਨੋਂ ਰੁਕਵਾਉਣਾ ਅਤੇ ਬੱਗੇਆਣਾ ਛੱਪੜ ਦੇ ਨਜ਼ਦੀਕ ਕੇਂਦਰੀ ਸਰਕਾਰ ਦੀ ਜ਼ਮੀਨ ਹੜੱਪਣ ਦੇ ਯਤਨ ਨੂੰ ਨਾਕਾਮ ਕਰਨਾ ਆਦਿ ਕਾਰਜ ਈਮਾਨਦਾਰੀ ਨਾਲ ਕਰਨ ਦੀ ਸਜ਼ਾ ਮਿਲੀ ਹੈ।

ਅੱਜਕਲ ਮੋਗਾ ਸ਼ਹਿਰ 'ਚ ਸਰਕਾਰੀ ਜ਼ਮੀਨਾਂ ਨੂੰ ਵੇਚਣ ਵਰਗੀ ਕਾਰਵਾਈ ਨੂੰ ਅੰਜਾਮ ਦੇਣ ਦੇ ਮਾਮਲੇ 'ਚ ਕਈ ਅਧਿਕਾਰੀਆਂ ਦੇ ਤਬਾਦਲੇ ਹੋ ਚੁੱਕੇ ਹਨ। ਇਸ ਦੇ ਇਲਾਵਾ ਐੱਨ. ਐੱਚ. 95 'ਚ ਐਕਵਾਇਰ ਹੋ ਚੁੱਕੀ ਜ਼ਮੀਨ 'ਚ ਹੁਣ ਤੱਕ ਠੀਕ ਮੁਆਵਜ਼ਾ ਨਾ ਮਿਲਣਾ ਅਤੇ ਮੁਆਵਜ਼ੇ 'ਚ ਗੜਬੜੀ ਹੋਣ ਵਰਗੀ ਕਾਰਵਾਈ ਨੂੰ ਪਰਗਟ ਕਰਨ ਦੇ ਕਾਰਣ ਅਧਿਕਾਰੀਆਂ ਨੂੰ ਸਜ਼ਾ ਭੁਗਤਣੀ ਪੈ ਰਹੀ ਹੈ। ਧਿਆਨਯੋਗ ਹੈ ਕਿ ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਦਾ ਪਰਿਵਾਰਕ ਇਤਿਹਾਸ ਕਾਂਗਰਸ ਦੇ ਨਾਲ ਜੁੜਿਆ ਹੋਇਆ ਹੈ।

Shyna

This news is Content Editor Shyna