ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਔਰਤ ਨੇ ਕੀਤੀ ਖੁਦਕੁਸ਼ੀ

01/24/2020 9:11:19 PM

ਲੁਧਿਆਣਾ, (ਰਿਸ਼ੀ)— ਮਾਨਸਿਕ ਪ੍ਰੇਸ਼ਾਨੀ ਕਾਰਨ ਨਿਊ ਵਾਲਮੀਕਿ ਕਲੋਨੀ, ਕਿਲਾ ਮੁਹੱਲਾ 'ਚ ਰਹਿਣ ਵਾਲੀ ਇਕ 33 ਸਾਲਾ ਔਰਤ ਨੇ ਘਰ 'ਚ ਫਾਹ ਲਗਾ ਕੇ ਖੁਦਕੁਸ਼ੀ ਕਰ ਲਈ । ਪਤਾ ਲਗਦੇ ਹੀ ਘਟਨਾ ਸਥਾਨ 'ਤੇ ਪੁੱਜੀ ਡਵੀਜ਼ਨ ਨੰ. 4 ਦੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੇ ਡਾਕਟਰਾਂ ਦੇ ਬੋਰਡ ਤੋਂ ਪੋਸਟਮਾਰਟਮ ਕਰਵਾ ਪਰਿਵਾਰ ਹਵਾਲੇ ਕਰ ਦਿੱਤੀ ਹੈ। ਮ੍ਰਿਤਕਾ ਦੀ ਪਛਾਣ ਸ਼ਾਲੂ ਵਜੋਂ ਹੋਈ ਹੈ।
ਪੁਲਸ ਮੁਤਾਬਕ ਮ੍ਰਿਤਕਾ ਕਾਫੀ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ ਤੇ ਘਰ ਦੀ ਉੱਪਰਲੀ ਮੰਜ਼ਿਲ 'ਤੇ ਬਣੇ ਕਮਰੇ 'ਚ ਰਹਿੰਦੀ ਸੀ। ਵੀਰਵਾਰ ਰਾਤ ਨੂੰ ਉਨ੍ਹਾਂ ਦੇ ਗੁਆਂਢ 'ਚ ਕਿਸੇ ਦਾ ਜਨਮ ਦਿਨ ਸੀ ਜਿਸ ਦੀ ਪਾਰਟੀ ਚੱਲ ਰਹੀ ਸੀ। ਇਸੇ ਦੌਰਾਨ ਗੁਆਂਢੀਆਂ ਨੇ ਛੱਤ ਤੋਂ ਆਪਣੇ ਕੋਲ ਬੁਲਾਉਣ ਲਈ ਆਵਾਜ਼ ਮਾਰੀ ਤਾਂ ਸ਼ਾਲੂ ਦੇ ਕਮਰੇ ਦੀ ਖਿੜਕੀ ਖੁੱਲੀ ਸੀ। ਉੱਥੋਂ ਅੰਦਰ ਦੇਖਿਆ ਤਾਂ ਸ਼ਾਲੂ ਦੀ ਲਾਸ਼ ਹਵਾ 'ਚ ਝੂਲ ਰਹੀ ਸੀ।
ਪੁਲਸ ਮੁਤਾਬਕ ਮ੍ਰਿਤਕਾ ਦੇ ਕੋਲੋਂ ਇਕ ਪੇਜ ਦਾ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ 'ਚ ਉਸ ਨੇ ਖੁਦ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ। ਪੁਲਸ ਨੇ ਪਿਤਾ ਅਸ਼ੋਕ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਹੈ।

KamalJeet Singh

This news is Content Editor KamalJeet Singh