ਲਾਭ ਸਿੰਘ ਉਗੋਕੇ ਨੇ ਨਗਰ ਕੌਂਸਲਰਾਂ ਨੂੰ ਜਾਰੀ ਕੀਤੇ ਆਦੇਸ਼ , ਬੇਰੁਜ਼ਗਾਰ ਅਧਿਆਪਕਾਂ ਨਾਲ ਕੀਤੀ ਮੁਲਾਕਾਤ

03/24/2022 2:48:27 PM

ਤਪਾ ਮੰਡੀ  (ਮੇਸ਼ੀ) : ਹਲਕਾ ਭਦੌੜ ਦੀਆਂ ਨਗਰ ਕੌਂਸਲਾਂ 'ਚ ਤਪਾ ਅਤੇ ਭਦੌੜ ਸਮੇਤ ਪਿੰਡਾਂ ਦੀਆਂ ਪੰਚਾਇਤਾਂ ਤੇ ‘ਆਪ’ ਪਾਰਟੀ ਦਾ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸ ਤਹਿਤ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਵੱਲੋਂ ਇਨ੍ਹਾਂ ਸਬੰਧਿਤ ਨਗਰ ਕੌਂਸਲਾਂ ਸਮੇਤ ਪੰਚਾਇਤਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਕਿਸੇ ਵੀ ਨਵੇਂ ਕੰਮ ਨੂੰ ਸ਼ੁਰੂ ਨਾ ਕਰਨ ਅਤੇ ਨਾ ਤਾਂ ਕਿਸੇ ਠੇਕੇਦਾਰ ਨੂੰ ਕੋਈ ਅਡਵਾਂਸ ਵਿੱਚ ਚੈੱਕਾਂ ਰਾਹੀਂ ਅਦਾਇਗੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ਅਧਿਕਾਰੀ ਖੁਦ ਜ਼ਿੰਮੇਵਾਰ ਹੋਣਗੇ।

ਇਹ ਵੀ ਪੜ੍ਹੋ : ਹਰਪਾਲ ਸਿੰਘ ਚੀਮਾ ਨੂੰ ਸੰਗਰੂਰ ਪੁੱਜਣ ’ਤੇ ਗਾਰਡ ਆਫ ਆਨਰ ਨਾਲ ਕੀਤਾ ਗਿਆ ਸਨਮਾਨਿਤ

ਇਸ ਸੰਬੰਧੀ ਲਾਭ ਸਿੰਘ ਉੱਗੋਕੇ ਨੇ ਤਪਾ ਮੰਡੀ ਵਿਖੇ ਦੱਸਿਆ ਕਿ ਨਗਰ ਕੌਂਸਲ ਤਪਾ ਤੇ ਭਦੌੜ ਖੇਤਰ ਅਧੀਨ ਪੁਰਾਣੇ ਕੰਮਾਂ ਨੂੰ ਚੱਲਦਾ ਰੱਖਣ ਅਤੇ ਨਵੇਂ ਕੰਮਾਂ ਨੂੰ ਸ਼ੁਰੂ ਨਾ ਕਰਨ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਬੰਧਤ ਹਲਕੇ ਭਦੌੜ ਅਧੀਨ ਕਮੇਟੀਆਂ ਅਤੇ ਪੰਚਾਇਤਾਂ ਵੱਲੋਂ ਵਿਕਾਸ ਕਾਰਜਾਂ ’ਤੇ ਕੀਤੇ ਜਾ ਰਹੇ ਖ਼ਰਚ ਦੀ ਪੂਰੀ ਰੂਪ ਰੇਖਾ ਤਿਆਰ ਕਰਕੇ ਨਵੀਂ ਰਣਨੀਤੀ ਤਹਿਤ ਨਵੇਂ ਆਧੁਨਿਕ ਢੰਗ ਨਾਲ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਜਿਸ ਦਾ ਹਲਕੇ ਦੇ ਸਮੂਹ ਵਰਗ ਦੇ ਲੋਕਾਂ ਨੂੰ ਇਕ ਵੱਡਾ ਫ਼ਾਇਦਾ ਨਜ਼ਰ ਆਵੇਗਾ। ਉਨ੍ਹਾਂ ਕਿਹਾ ਕਿ ਨਗਰ ਕੌਂਸਲਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਤੋਂ ਵੱਖ-ਵੱਖ ਸਬੰਧਤ ਕੰਮਾਂ ਦਾ ਵੇਰਵਾ ਲੈਕੇ ਸਭ ਤੋਂ ਪਹਿਲਾਂ ਲੋਕ ਸਮੱਸਿਆਵਾਂ ਨੂੰ ਦੂਰ ਕੀਤਾ ਜਾਵੇਗਾ। ਇਸ ਲਈ ਜਲਦੀ ਹੀ  ਨਵੀਂ ਰਣਨੀਤੀ ਉਲੀਕੀ ਜਾਵੇਗੀ ਤਾਂ ਜੋ ਹਲਕਾ ਭਦੌੜ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਸਰਬਪੱਖੀ ਵਿਕਾਸ ਨੂੰ ਸਿਸਟਮ ਅਤੇ ਤਰੀਕੇ ਨਾਲ ਜੋੜਕੇ ਸ਼ੁਰੂ ਕੀਤਾ ਜਾ ਸਕੇ। 

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ’ਤੇ ਪਹਿਲੇ ਦਿਨ ਰਿਪੋਰਟ ਹੋਏ ਪੁਰਾਣੇ ਮਾਮਲੇ, ਕਈ ਅਧਿਕਾਰੀ ਫਸੇ

ਉਨ੍ਹਾਂ ਇਹ ਵੀ ਕਿਹਾ ਕਿ ਬਿਨਾਂ ਭੇਦਭਾਵ ਤੋਂ ਹਰ ਵਰਗ ਦੇ ਲੋਕਾਂ ਨੂੰ ਵੱਖ-ਵੱਖ ਯੋਜਨਾਵਾਂ ਤਹਿਤ ਸਮੂਹ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਇਲਾਕੇ ਦਾ ਵਿਕਾਸ ਕਰਵਾਇਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਲਾਕੇ ਦੇ ਲੋਕਾਂ ਨੂੰ ਆ ਰਹੀਆਂ ਬੁਨਿਆਦੀ ਔਕੜਾਂ ਅਤੇ ਵੱਖ-ਵੱਖ ਕੰਮਾਂ ਬਾਰੇ ਉਨ੍ਹਾਂ ਦਾ ਧਿਆਨ ਦਵਾਇਆ ਜਾ ਰਿਹਾ ਹੈ ਜਿਸਦੀ ਇੱਕ ਲਿਸਟ ਤਿਆਰ ਕਰਕੇ ਉਨ੍ਹਾਂ ਵੱਲੋ ਸਾਂਝੀਆਂ ਸਮੱਸਿਆਵਾਂ ਦੇ ਹੱਲ ਲਈ ਸਾਂਝੇ ਕੰਮਾਂ ਨੂੰ ਪਹਿਲ ਦਿੱਤੀ ਜਾਵੇਗੀ। ਇਸ ਸੰਬੰਧੀ ਜਦੋਂ ਨਗਰ ਕੌਂਸਲ ਦੇ ਈ.ਓ ਤੇ ਪ੍ਰਧਾਨ ਨਾਲ ਗੱਲ ਕੀਤੀ ਉਨ੍ਹਾਂ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੀ ਕੰਮ ਕਰ ਰਹੇ ਹਾਂ ਤੇ ਕਰਦੇ ਰਹਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਜੋ ਇਲਾਕੇ ਵਿਚ ਵਿਕਾਸ ਕਾਰਜ ਚੱਲ ਰਹੇ ਹਨ ਉਨ੍ਹਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਤੇ ਜੋ ਨਵੇਂ ਕੰਮ ਸ਼ੁਰੂ ਕੀਤੇ ਜਾਣਗੇ ਉਨ੍ਹਾਂ ਸੰਬੰਧੀ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ।

ਬੇਰੁਜ਼ਗਾਰ ਅਧਿਆਪਕਾਂ ਦੀ ਸੂਬਾ ਕਮੇਟੀ ਨੇ ਕੀਤੀ ਲਾਭ ਸਿੰਘ ਉਗੋਕੇ ਨਾਲ ਮੁਲਾਕਾਤ

ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਸਮੂਹ ਬੇਰੁਜ਼ਗਾਰ ਅਧਿਆਪਕ ਮਾਸਟਰ ਕੇਡਰ ਦੀ ਭਰਤੀ ਦੀ ਮੰਗ ਕਰਦੇ ਆ ਰਹੇ ਹਨ, ਤਾਂ ਜੋ ਸਰਕਾਰੀ ਸਕੂਲ ਬਚ ਸਕਣ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਵੀ ਵਿੱਦਿਆ ਮਿਲ ਸਕੇ। ਇਸ ਸਬੰਧੀ ਅੱਜ ਤਪਾ ਵਿਖੇ ਆਪ ਦੇ ਦਫਤਰ ਵਿਖੇ ਪੁੱਜਕੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨਾਲ ਬੇਰੁਜ਼ਗਾਰ ਅਧਿਆਪਕਾਂ 'ਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਜਨਰਲ ਸਕੱਤਰ ਗਗਨਦੀਪ ਕੌਰ ਅਤੇ ਮੀਤ ਪ੍ਰਧਾਨ ਅਮਨਦੀਪ ਸੇਖਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਨੇ ਸਾਡੀਆਂ ਮਾਮੂਲੀ 4161 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਸੀ। ਜਦਕਿ ਉਨ੍ਹਾਂ ਦੀ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਘੱਟੋ-ਘੱਟ 9000 ਅਸਾਮੀਆਂ ਸਮੇਤ ਸਾਰੀਆਂ ਖਾਲੀ ਅਸਾਮੀਆਂ ਭਰਨ ਦੀ ਮੰਗ ਸੀ। ਹੁਣ ਜਦੋਂ ‘ਆਪ’ ਸਰਕਾਰ ਬਣੀ ਹੈ ਤਾਂ ਆਸ ਬੱਝੀ ਹੈ ਕਿ ਉਨ੍ਹਾਂ ਦੀਆ ਉਕਤ ਵਿਸ਼ਿਆਂ ਦੀਆ 9000 ਅਸਾਮੀਆ ਭਰਨ ਦਾ ਨੋਟੀਫਿਕੇਸ਼ਨ ਕੀਤਾ ਜਾਵੇ। ਉਨ੍ਹਾਂ ਦੀਆ ਮੰਗਾ "ਚ  ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਕੇਂਦਰੀ ਪੇਅ ਸਕੇਲ ਦੀ ਬਜਾਏ ਮੁੜ ਤੋਂ ਸਟੇਟ ਪੇਅ ਸਕੇਲ ਹੀ ਲਾਗੂ ਕੀਤੇ ਜਾਣ। ਭਰਤੀ ਕਲੰਡਰ ਰਾਹੀਂ ਅਧਿਆਪਕ ਭਰਤੀ ਦੀਆਂ ਤਾਰੀਖਾਂ ਨਿਸ਼ਚਿਤ ਕੀਤੀਆਂ ਜਾਣ, ਵਿਦਿਅਕ ਸਾਲ ਵਿੱਚ ਖਾਲੀ ਹੋਣ ਵਾਲੀ ਹਰੇਕ ਅਸਾਮੀ ਲਈ ਅਗੇਤੇ ਭਰਤੀ ਪ੍ਰਬੰਧ ਕੀਤੇ ਜਾਣ। ਪਰਖ ਕਾਲ ਸਮਾਂ ਤਿੰਨ ਸਾਲ ਤੋਂ ਘਟਾ ਕੇ ਸਿਰਫ ਇੱਕ ਸਾਲ ਹੋਣਾ ਚਾਹੀਦਾ। ਜਨਰਲ ਵਰਗ ਦੀ ਭਰਤੀ ਲਈ ਉਮਰ ਹੱਦ 37 ਸਾਲ ਤੋਂ ਵਧਾ ਕੇ ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਵਾਂਗ 42 ਸਾਲ ਹੋਣੀ ਚਾਹੀਦੀ ਹੈ। ਉੱਚ ਮੈਰਿਟ ਉਮੀਦਵਾਰਾਂ ਨੂੰ ਓਪਨ ਵਿੱਚ ਹੀ ਵਿਚਾਰਿਆ ਜਾਵੇ। 

PunjabKesari

ਮਾਸਟਰ ਕੇਡਰ ਦੀ ਭਰਤੀ ਉੱਤੇ ਲਗਾਈ ਗਈ ਬੀ.ਏ. ਵਿੱਚੋਂ 55% ਵਾਲੀ ਸ਼ਰਤ ਨੂੰ ਮੁੱਢੋਂ ਰੱਦ ਕੀਤਾ ਜਾਵੇ।

ਸਮਾਜਿਕ ਸਿੱਖਿਆ ਦੇ ਕੰਬੀਨੇਸ਼ਨ ਵਿੱਚੋਂ ਬਾਹਰ ਕੀਤੇ ਵਿਸ਼ਿਆਂ (ਧਰਮ, ਪਬਲਿਕ ਵਰਕ, ਡਿਫੈਂਸ ਸਟਡੀਜ਼ ਅਤੇ ਐਜੂਕੇਸ਼ਨ) ਨੂੰ ਮੁੜ ਸ਼ਾਮਿਲ ਕੀਤਾ ਜਾਵੇ।

ਲੈਕਚਰਾਰ ਦੀ ਭਰਤੀ (ਪੋਲੀਟੀਕਲ ਸਾਇੰਸ, ਹਿਸਟਰੀ ਅਤੇ ਇਕਨਾਮਿਕਸ) ਲਈ ਬੀ.ਐੱਡ. ਵਿੱਚ ਟੀਚਿੰਗ ਸਬਜੈਕਟ ਸੋਸ਼ਲ ਸਾਇੰਸ ਨੂੰ ਹੀ ਮੰਨਿਆ ਜਾਵੇ।

ਹੋਰਨਾਂ ਵਿਸ਼ਿਆਂ ਜਿਵੇਂ ਉਰਦੂ, ਸੰਸਕ੍ਰਿਤ, ਸੰਗੀਤ ਆਦਿ ਵਿਸ਼ਿਆਂ ਦੀ ਭਰਤੀ ਵੀ ਕੀਤੀ ਜਾਵੇ। ਮੌਜੂਦਾ ਭਰਤੀ ਦੇ ਨਾਲ-ਨਾਲ ਲੈਕਚਰਾਰ ਦੀਆਂ ਸਾਰੇ ਵਿਸ਼ਿਆਂ ਦੀਆਂ ਅਸਾਮੀਆਂ ਦੀ ਭਰਤੀ ਕੀਤੀ ਜਾਵੇ ਇਸ ਮੌਕੇ ਸੰਦੀਪ ਗਿੱਲ ਰੋਹਿਤ ਕੁਮਾਰ ਬਲਕਾਰ ਸਿੰਘ ਰਛਪਾਲ ਸਿੰਘ ਲਖਵਿੰਦਰ ਸਿੰਘ ਅਤੇ ਜਸਵੰਤ ਸਿੰਘ ਆਦਿ ਹਾਜ਼ਰ ਸਨ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News