ਕੁਵੈਤ ਭੇਜਣ ਦਾ ਝਾਂਸਾ ਦੇ ਕੇ 2 ਲੱਖ 60 ਹਜ਼ਾਰ ਰੁਪਏ ਦੀ ਠੱਗੀ ਮਾਮਲੇ ’ਚ ਇਕ ਖ਼ਿਲਾਫ ਕੇਸ ਦਰਜ

09/23/2021 6:13:24 PM

ਬੱਧਨੀ ਕਲਾਂ/ਚੜਿੱਕ (ਬੱਬੀ): ਕੁਵੈਤ ਭੇਜਣ ਦਾ ਝਾਂਸਾ ਦਿੰਦਿਆਂ ਥਾਣਾ ਬੱਧਨੀ ਕਲਾਂ ਅਧੀਨ ਪੈਂਦੇ ਪਿੰਡ ਰਣੀਆਂ ਦੇ 2 ਵਿਅਕਤੀਆਂ ਨਾਲ ਇਕ ਵਿਅਕਤੀ ਵਲੋਂ 2,60,000 ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ’ਚ ਈ.ਓ. ਵਿੰਗ ਮੋਗਾ ਵਲੋਂ ਡੂੰਘੀ ਜਾਂਚ-ਪੜਤਾਲ ਕਰਨ ਉਪਰੰਤ ਪਿੰਡ ਬਾਰਦੇਕੇ ਜ਼ਿਲ੍ਹਾ ਲੁਧਿਆਣਾ ਨਿਵਾਸੀ ਇਕ ਵਿਅਕਤੀ ਖ਼ਿਲਾਫ ਥਾਣਾ ਬੱਧਨੀ ਕਲਾਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਰਣੀਆਂ ਨਿਵਾਸੀ ਪ੍ਰਗਟ ਸਿੰਘ ਪੁੱਤਰ ਠਾਣਾ ਸਿੰਘ ਅਤੇ ਅਮਰੀਕ ਸਿੰਘ ਪੁੱਤਰ ਸ਼ੇਰ ਸਿੰਘ ਨੇ ਐੱਸ.ਐੱਸ.ਪੀ.ਮੋਗਾ ਕੋਲ ਲਿਖ਼ਤੀ ਸ਼ਿਕਾਇਤ ਕਰਕੇ ਦੋਸ਼ ਲਾਇਆ ਸੀ ਕਿ ਮਨਜੀਤ ਸਿੰਘ ਉਰਫ਼ ਮੀਤਾ ਵਾਸੀ ਬਾਰਦੇਕੇ ਨੇ ਉਨ੍ਹਾਂ ਨੂੰ ਕੁਵੈਤ ਭੇਜਣ ਦਾ ਝਾਂਸਾ ਦਿੰਦਿਆਂ ਸੰਨ 2018 ’ਚ 2,60,000 ਰੁਪਏ ਸਾਡੇ ਤੋਂ ਲਏ ਸਨ,ਜਿਸ ਤੋਂ ਬਾਅਦ ਉਸ ਨੇ ਸਾਨੂੰ ਨਾ ਤਾਂ ਕੁਵੈਤ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਮੋੜੇ। ਪੀੜਤ ਵਿਅਕਤੀਆਂ ਨੇ ਕਿਹਾ ਕਿ ਉਹ ਕਾਫ਼ੀ ਸਮਾਂ ਸਾਨੂੰ ਪੈਸੇ ਵਾਪਸ ਕਰਨ ਸਬੰਧੀ ਲਾਰੇ ਲਾਉਂਦਾ ਰਿਹਾ। 
ਪੰਚਾਇਤਾਂ ’ਚ ਉਸ ਨੇ ਇਕਰਾਰ ਵੀ ਕੀਤੇ ਪਰ ਅੱਜ ਤੱਕ ਪੈਸੇ ਨਹੀਂ ਮੋੜੇ, ਜਿਸ ਤੋਂ ਬਾਅਦ ਸਾਨੂੰ ਅਹਿਸਾਸ ਹੋਇਆ ਕਿ ਉਸ ਨੇ ਸਾਡੇ ਨਾਲ ਠੱਗੀ ਮਾਰੀ ਹੈ। 

ਐੱਸ.ਐੱਸ.ਪੀ.ਮੋਗਾ ਵਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਇੰਚਰਾਜ ਈ.ਓ. ਵਿੰਗ ਨੂੰ ਕਰਨ ਲਈ ਕਿਹਾ, ਜਿਨ੍ਹਾਂ ਵਲੋਂ ਕੀਤੀ ਮੁੱਢਲੀ ਪੜਤਾਲ ’ਚ ਸ਼ਿਕਾਇਤਕਰਤਾ ਦੇ ਲਾਏ ਦੋਸ਼ ਸਹੀ ਮੰਨਦੇ ਹੋਏ ਆਪਣੀ ਰਿਪੋਰਟ ਐੱਸ.ਐੱਸ.ਪੀ. ਮੋਗਾ ਨੂੰ ਭੇਜ ਦਿੱਤੀ, ਜਿਸ ਉਪਰੰਤ ਐੱਸ.ਐੱਸ.ਪੀ. ਮੋਗਾ ਦੇ ਹੁਕਮਾਂ ’ਤੇ ਥਾਣਾ ਬੱਧਨੀ ਕਲਾਂ ਵਿਖੇ ਮਨਜੀਤ ਸਿੰਘ ਉਰਫ਼ ਮੀਤਾ ਪੁੱਤਰ ਕਾਲਾ ਸਿੰਘ ਵਾਸੀ ਬਾਰਦੇਕੇ ਜ਼ਿਲ੍ਹਾ ਲੁਧਿਆਣਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਖ਼ਿਲਾਫ ਅਗਲੀ ਕਾਰਵਾਈ ਡੀ.ਐੱਸ.ਪੀ. ਸੁਖਵਿੰਦਰ ਸਿੰਘ ਸਪੈਸ਼ਲ ਕ੍ਰਾਈਮ ਬ੍ਰਾਂਚ ਮੋਗਾ ਵਲੋਂ ਅਮਲ ’ਚ ਲਿਆਂਦੀ ਜਾ ਰਹੀ ਹੈ। 


Shyna

Content Editor

Related News