ਕ੍ਰਿਸ਼ਨਾ ਕਾਲਜ ਰੱਲੀ ਵਿਖੇ ਮਨਾਇਆ ਗਿਆ ਲੋਹੜੀ ਦਾ ਤਿਉਹਾਰ

01/13/2021 3:59:39 PM

ਬੁਢਲਾਡਾ (ਬਾਂਸਲ): ਸਥਾਨਕ ਕ੍ਰਿਸ਼ਨਾ ਕਾਲਜ ਰੱਲੀ ਵਿਖੇ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਜਿਸ ਵਿਚ ਮੁਖ ਮਹਿਮਾਨ ਦੇ ਤੌਰ ’ਤੇ ਐੱਮ.ਡੀ. ਕਮਲ ਸਿੰਗਲਾ ਅਤੇ ਚੇਅਰਮੈਨ ਸੁਖਵਿੰਦਰ ਸਿੰਘ ਚਹਿਲ ਸਮੂਹ ਪਰਿਵਾਰਾਂ ਸਮੇਤ ਹਾਜ਼ਰ ਹੋਏ। ਲੋਹੜੀ ਦੀ ਧੂਣੀ ਬਾਲਣ ਦੀ ਰਸਮ ਸਮੂਹ ਮੈਨੇਜਮੈਂਟ ਮੈਬਰਾਂ ਵਲੋਂ ਨਿਭਾਈ ਗਈ। 

ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਲੋਹੜੀ ਨਾਲ ਸੰਬੰਧਤ ਗੀਤ, ਗਜ਼ਲਾਂ, ਲੋਕ ਗੀਤ, ਕਵਿਤਾ, ਭਾਸ਼ਣ ਆਦਿ ਵਿਚ ਵਧ ਚੜ ਕੇ ਹਿੱਸਾ ਲਿਆ।ਇਸ ਮੌਕੇ ਬੋਲਦੇ ਹੋਏ ਐੱਮ.ਡੀ. ਕਮਲ ਸਿੰਗਲਾ ਨੇ ਕਿਹਾ ਕਿ ਸਾਡਾ ਭਾਰਤ ਤਿਉਹਾਰਾਂ ਦਾ ਦੇਸ਼ ਹੈ ਜਿਸ ’ਚ ਲੋਹੜੀ ਦਾ ਤਿਉਹਾਰ ਬਹੁਤ ਪ੍ਰਮੁੱਖ ਹੈ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਲੋਹੜੀ ਦੀ ਅੱਗ ’ਚ ਆਪਣੀਆਂ ਬੁਰਾਈਆਂ ਆਦਤਾਂ ਅਤੇ ਆਲਸ ਨੂੰ ਬਾਲ ਕੇ ਨਵੇਂ ਸਾਲ ’ਚ ਨਵੀ ਸ਼ੁਰੂਆਤ ਲਈ ਪ੍ਰੇਰਿਤ ਕੀਤਾ।ਇਸ ਮੌਕੇ ਬੋਲਦੇ ਹੋਏ ਕਾਲਜ ਪਿ੍ਰੰਸੀਪਲ ਗੁਰਪ੍ਰੀਤ ਸਿੰਘ ਮੱਲ੍ਹੀ ਨੇ ਕਿਹਾ ਕਿ ਲੋਹੜੀ ਸਾਰੇ ਵਿਦਿਆਰਥੀਆਂ ਦੇ ਜੀਵਨ ’ਚ ਨਵੀ ਉਮੰਗ ਅਤੇ ਸਫ਼ਲਤਾਵਾਂ ਲੈ ਕੇ ਆਵੇ। ਇਸ ਮੌਕੇ ਉਨ੍ਹਾਂ ਨੇ ਸੰਸਾਰ ਪੱਧਰੀ ਕੋਰੋਨਾ ਮਹਾਮਾਰੀ ਦੇ ਖ਼ਾਤਮੇ ਅਤੇ ਕਿਸਾਨਾਂ ਦੇ ਸੰਘਰਸ਼ ਦੀ ਜਿੱਤ ਦੀ ਵੀ ਪ੍ਰਮਾਤਮਾ ਅੱਗੇ ਅਰਦਾਸ ਕੀਤੀ।ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਰਿਉੜੀਆਂ, ਮੁੰਗਫਲੀ ਆਦਿ ਖਾ ਕੇ ਲੋਹੜੀ ਦਾ ਤਿਉਹਾਰ ਮਨਾਇਆ।


Shyna

Content Editor

Related News