ਸ਼ਰਾਬ ਦੇ ਨਸ਼ੇ ''ਚ ਦੋਸਤ ਦੇ ਢਿੱਡ ਮਾਰਿਆ ਚਾਕੂ

10/15/2019 9:11:56 PM

ਮੰਡੀ ਗੋਬਿੰਦਗੜ, (ਮੱਗੋ)— ਇੱਥੋਂ ਦੇ ਸੇਖੋਂ ਮਾਰਕਿਟ ਇਲਾਕੇ ਸਥਿਤ ਇਕ ਪ੍ਰਵਾਸੀ ਵਿਅਕਤੀ ਵਲੋਂ ਆਪਣੇ ਨਾਲ ਪੱਲੇਦਾਰੀ ਦਾ ਕੰਮ ਕਰਦੇ ਸਾਥੀ ਦੇ ਢਿੱਡ 'ਚ ਚਾਕੂ ਨਾਲ ਕਈਂ ਵਾਰ ਕਰਕੇ ਉਸਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤੇ ਜਾਣ ਦੀ ਖਬਰ ਹੈ। ਜਿਸਨੂੰ ਜ਼ਖਮੀ ਹਾਲਤ 'ਚ ਖੰਨੇ ਦੇ ਆਈ.ਵੀ.ਵਾਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਜ਼ਖਮੀ ਦੀ ਪਛਾਣ ਸੁਬੋਧ ਦਾਸ ਪੁੱਤਰ ਬਲੀ ਦਾਸ ਨਿਵਾਸੀ ਪਿੰਡ ਮੁਟਿਆਰ ਕਲਾਂ ਥਾਣਾ ਸਿਆਰਾ ਜ਼ਿਲ੍ਹਾ ਸੀਤਾਮੜੀ ਬਿਹਾਰ ਵਜੋਂ ਹੋਈ ਹੈ। ਜਦਕਿ ਕਥਿਤ ਦੋਸ਼ੀ ਦੀ ਪਛਾਣ ਉਦੈ ਦਾਸ ਪੁੱਤਰ ਨਾਗਦੇਵ ਨਿਵਾਸੀ ਪੀਪਰਾ ਥਾਣਾ ਰਿੰਗਾ ਜਿਲਾ ਸੀਤਾਮੜੀ ਬਿਹਾਰ ਵਜੋਂ ਹੋਈ ਹੈ। ਕਥਿਤ ਦੋਸ਼ੀ ਘਟਨਾ ਨੂੰ ਅੰਜਾਮ ਦੇਣ ਮਗਰੋਂ ਮੌਕੇ 'ਤੋਂ ਫਰਾਰ ਹੋ ਗਿਆ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਜ਼ਖਮੀ ਸੁਬੋਧ ਕੁਮਾਰ ਦੇ ਵੱਡੇ ਭਰਾ ਪ੍ਰਮੋਦ ਦਾਸ ਨੇ ਦੱਸਿਆ ਕਿ ਉਦੈ ਦਾਸ ਨੇ ਸ਼ਰਾਬ ਦੇ ਨਸ਼ੇ 'ਚ ਧੁੱਤ ਹੋ ਕੇ ਉਸਦੇ ਭਰੇ ਦੇ ਢਿੱਡ 'ਚ ਕਮਾਨੀਦਾਰ ਚਾਕੂ ਨਾਲ 7-8 ਵਾਰ ਕਰਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ। ਜਿਸਨੂੰ ਖੰਨਾ ਦੇ ਆਈ.ਵੀ.ਵਾਈ. ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।ਜਿੱਥੇ ਉਸਦੀ ਹਾਲਤ ਬੇਹਦ ਗੰਭੀਰ ਬਣੀ ਹੋਈ ਹੈ। ਉਸਨੇ ਦੱਸਿਆ ਕਿ ਦੋਨੋਂ ਪਲੇਦਾਰੀ ਦਾ ਕੰਮ ਕਰਦੇ ਹਨ। ਮੰਡੀ ਗੋਬਿੰਦਗੜ ਪੁਲਸ ਨੇ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਕਥਿਤ ਦੋਸ਼ੀ ਉਦੈ ਦਾਸ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

KamalJeet Singh

This news is Content Editor KamalJeet Singh