ਰਸੋਈ ’ਚੋਂ ਪਾਣੀ ਲੈਣ ਗਈ ਵਿਆਹੁਤਾ ਨਾਲ ਪਿੰਡ ਦੇ ਵਿਅਕਤੀ ਨੇ ਜ਼ਬਰੀ ਬਣਾਏ ਸਰੀਰਕ ਸਬੰਧ

07/24/2022 1:42:27 PM

ਫ਼ਰੀਦਕੋਟ (ਰਾਜਨ) - ਇਸ ਜ਼ਿਲ੍ਹੇ ਦੇ ਇੱਕ ਪਿੰਡ ਦੀ ਵਿਆਹੁਤਾ ਨਾਲ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਉਸ ਵੇਲੇ ਉਸਨੂੰ ਜ਼ਬਰੀ ਫੜ੍ਹ ਕੇ ਸਰੀਰਕ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦੋਂ ਉਹ ਘਰ ਦੀ ਰਸੋਈ ਵਿੱਚ ਪਾਣੀ ਲੈਣ ਲਈ ਗਈ ਹੋਈ ਸੀ। ਵਿਆਹੁਤਾ ਨੇ ਦੋਸ਼ ਲਗਾਇਆ ਕਿ ਉਹ ਘਰ ਦੇ ਸਾਰੇ ਮੈਂਬਰਾਂ ਦੇ ਝੋਨਾ ਲਾਉਣ ਲਈ ਜਾਣ ਦੀ ਸੂਰਤ ਵਿੱਚ ਘਰ ’ਚ ਇਕੱਲੀ ਸੀ। ਪਿੰਡ ਦਾ ਹੀ ਮੰਦਰ ਸਿੰਘ ਝੋਨਾ ਲਾ ਰਹੇ ਮੈਂਬਰਾਂ ਦੀ ਰੋਟੀ ਲੈਣ ਉਸਦੇ ਘਰ ਆਇਆ। 

ਪੜ੍ਹੋ ਇਹ ਵੀ ਖ਼ਬਰ: ਹੈਰਾਨੀਜਨਕ ਖ਼ੁਲਾਸਾ : ਕੁੜੀਆਂ ਦੇ ਗੈਂਗ ਨੇ ਕਰਨਾ ਸੀ ਸਿੱਧੂ ਮੂਸੇਵਾਲਾ ਦਾ ਕਤਲ, ਬਣਾਈਆਂ ਸਨ ਇਹ ਯੋਜਨਾਵਾਂ

ਬਿਆਨ ਕਰਤਾ ਨੇ ਦੋਸ਼ ਲਗਾਇਆ ਕਿ ਜਦੋਂ ਆਪਣੇ ਘਰ ਦੀ ਰਸੋਈ ਵਿੱਚ ਪੀਣ ਵਾਲਾ ਪਾਣੀ ਲੈਣ ਲਈ ਤਾਂ ਮੰਦਰ ਸਿੰਘ ਉਸਦੇ ਮਗਰੇ ਹੀ ਰਸੋਈ ਵਿੱਚ ਆ ਗਿਆ। ਉਸ ਨੇ ਧੱਕੇ ਨਾਲ ਉਸਨੂੰ ਮੰਜੀ ’ਤੇ ਸੁੱਟ ਕੇ ਉਸ ਨਾਲ ਸਰੀਰਕ ਸਬੰਧ ਬਣਾਏ। ਇਸ ਮਾਮਲੇ ਵਿੱਚ ਪੁਲਸ ਨੇ ਮੰਦਰ ਸਿੰਘ ਖਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। 

ਪੜ੍ਹੋ ਇਹ ਵੀ ਖ਼ਬਰ: ਮਨੂੰ-ਕੁੱਸਾ ਦੇ ਐਨਕਾਊਂਟਰ ਦੌਰਾਨ ਹੋੋਈ ਫਾਇਰਿੰਗ ਦੇ ਦਰੱਖ਼ਤਾਂ 'ਤੇ ਮਿਲੇ ਨਿਸ਼ਾਨ, 'ਹਵੇਲੀ' ਨੇੜੇ ਪੁਲਸ ਦਾ ਪਹਿਰਾ

rajwinder kaur

This news is Content Editor rajwinder kaur