ਕਿਸਾਨ ਯੂਨੀਅਨ ਸਿੱਧੂਪੁਰ ਨੇ ਬਿਜਲੀ ਸਬੰਧੀ ਮੰਗ ਪੱਤਰ ਸਬ ਐਕਸੀਅਨ ਜਲਾਲਾਬਾਦ ਨੂੰ ਸੌਂਪਿਆ

06/03/2020 6:54:59 PM

ਮੰਡੀ ਲਾਧੂਕਾ(ਸੰਧੂ) — ਕਿਸਾਨਾਂ ਦੀਆਂ ਬਿਜਲੀ ਸਬੰਧੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਐਕਸੀਅਨ ਬਿਜਲੀ ਬੋਰਡ ਜਲਾਲਾਬਾਦ ਨੂੰ ਮਿਲਿਆ। ਜਿੱਥੇ ਉਨ੍ਹਾਂ ਨੇ ਇਕ ਮੰਗ ਪੱਤਰ ਪੰਜਾਬ ਪਾਵਰ ਕਾਰਪੋਰੇਸ਼ਨ ਨੂੰ ਭੇਜਣ ਲਈ ਸੌਂਪਿਆ।  ਕਿਸਾਨਾਂ ਨੇ ਮੰਗ ਕੀਤੀ ਕਿ ਖੇਤਾਂ 'ਚ ਸਿੱਧੀ ਬਿਜਾਈ ਦਾ ਕੰਮ ਚੱਲ ਰਿਹਾ ਹੋਣ ਕਾਰਣ ਖੇਤੀ ਮੋਟਰਾਂ ਲਈ ਰੋਜ਼ਾਨਾ ਘੱਟੋ-ਘੱਟ 10 ਘੰਟੇ ਬਿਜਲੀ ਸਪਲਾਈ ਦਿਤੀ ਜਾਵੇ ਅਤੇ ਨੁਕਸ ਪੈਣ 'ਤੇ ਬਕਾਇਆ ਦੇਣ ਦੀ ਵਿਵਸਥਾ ਕੀਤੀ ਜਾਵੇ। ਤਾ ਜੋ ਕਿਸਾਨ ਸਿੱਧੀ ਬਿਜਾਈ ਦਾ ਕੰਮ ਸਮੇਂ ਸਿਰ ਨਿਪਟਾ ਸਕਣ।ਬਿਜਲੀ ਦਰਾਂ 'ਚ ਕੀਤਾ ਵਾਧਾ ਵਾਪਸ ਲਿਆ ਜਾਵੇ। ਕਿਸਾਨਾਂ ਵਲੋਂ ਪਿਛਲੇ ਸਮੇਂ ਦੌਰਾਨ ਖੇਤੀ ਮੋਟਰਾਂ ਲਈ ਵੱਖ-ਵੱਖ ਸਕੀਮਾਂ ਅਧੀਨ ਪੈਸੇ ਭਰੇ ਹਨ। ਉਨ੍ਹਾਂ ਨੂੰ ਤੁਰੰਤ ਕੁਨੈਕਸ਼ਨ ਜਾਰੀ ਕੀਤੇ ਜਾਣ। ਕਿਸਾਨਾਂ ਦੀਆਂ ਖੇਤੀ ਮੋਟਰਾਂ ਦਾ ਫ੍ਰੀ ਲੋਡ ਵਧਾਉਣ ਦੀ ਸਕੀਮ ਲਿਆਂਦੀ ਜਾਵੇ ਤਾਂ ਜੋ ਕਿਸਾਨ ਆਪਣੀਆਂ ਮੋਟਰਾਂ ਦੇ ਲੋਡ• ਵਧਾ ਸਕਣ। ਖੇਤੀ ਮੋਟਰਾਂ ਦੇ ਫੀਡਰ ਅਤੇ ਟਰਾਂਸਫਾਰਮਰ ਅੰਡਰ ਲੋਡ• ਕੀਤੇ ਜਾਣ ਅਤੇ ਸਾਰੀਆਂ ਲਾਈਨਾ ਦੀ ਮੈਂਟੀਨੈਂਸ ਕੀਤੀ ਜਾਵੇ। ਘਰੇਲੂ ਬਿੱਲ ਦੋ ਮਹੀਨਿਆਂ ਦੀ ਬਜਾਏ ਮਹੀਨੇ ਦੇ ਮਹੀਨੇ ਲਾਏ ਜਾਣ। ਸੜੇ ਟਰਾਂਸਫਾਰਮ  ਲਾਉਣ ਤੇ ਉੱਪਰ ਧਰਨ ਲਈ ਬਿਜਲੀ ਬੋਰਡ ਆਪਣੇ ਤੌਰ ਤੇ ਪ੍ਰਬੰਧ ਕਰੇ। ਜੇ ਕਰ ਬਿਜਲੀ ਮਹਿਕਮਾ ਅਤੇ ਸਰਕਾਰ ਨੇ ਇਨ੍ਹਾਂ ਮੰਗਾਂ ਵੱਲ ਤੁਰੰਤ ਧਿਆਨ ਦੇ ਕੇ ਲਾਗੂ ਨਾ ਕਰਵਾਇਆ ਤਾਂ ਆਉਣ ਵਾਲੇ ਦਿਨਾਂ 'ਚ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।  ਜਿਸ ਦੇ ਜਾਨੀ-ਮਾਲੀ ਨੁਕਸਾਨ ਦਾ ਜ਼ਿੰਮੇਵਾਰ ਖ਼ੁਦ ਬਿਜਲੀ ਵਿਭਾਗ ਹੋਵੇਗਾ।


Harinder Kaur

Content Editor

Related News