ਵਧਾਈ ਲੈਣ ਨੂੰ ਲੈ ਕੇ ਦੋ ਕਿੰਨਰ ਗਰੁੱਪ ਭਿੜੇ, ਅੱਠ ਦੇ ਖਿਲਾਫ ਕੇਸ ਦਰਜ

02/20/2020 4:22:02 PM

ਪਟਿਆਲਾ (ਬਲਜਿੰਦਰ): ਵਧਾਈ ਲੈਣ ਨੂੰ ਲੈ ਕੇ ਦੋ ਕਿੰਨਰ ਗਰੁੱਪਾਂ ਵਿਚ ਹੋਏ ਝਗੜੇ ਵਿਚ ਥਾਣਾ ਤ੍ਰਿਪੜੀ ਦੀ ਪੁਲਸ ਨੇ ਅੱਠ ਕਿੰਨਰਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ। ਜਿਹੜੇ ਕਿੰਨਰਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਉਨ੍ਹਾਂ 'ਚ ਸੋਨੀਆ ਮਹੰਤ, ਨੈਨਸੀ ਮਹੰਤ, ਸਰੋਜ ਮਹੰਤ, ਮਮਤਾ ਮਹੰਤ, ਅੰਜਲੀ ਮਹੰਤ, ਕਾਲਜ ਮਹੰਤ, ਮੁਸਕਾਨ ਮਹੰਤ, ਮੋਨਿਕਾ ਮਹੰਤ ਵਾਸੀ ਡੇਰਾ ਕਿੰਨਰ ਜੱਟਾਂ ਵਾਲਾ ਚੌਂਤਰਾਂ ਪਟਿਆਲਾ ਸ਼ਾਮਲ ਹਨ।

ਇਸ ਮਾਮਲੇ ਵਿਚ ਜਸਲੀਨ ਪਟਿਆਲਾ ਕਿੰਨਰ ਚੇਲੀ ਸਿਮਰਨ ਮਹੰਤ ਵਾਸੀ ਡੇਰਾ ਕਿੰਨਰ ਜੱਟਾਂ ਵਾਲਾ ਚੌਤਰਾਂ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੇ ਸਾਥੀਆਂ ਸਮੇਤ ਆਨੰਦ ਨਗਰ ਏ ਗਲੀ ਨੰ:3 ਵਿਚ ਵਿਆਹ ਦੀ ਵਧਾਈ ਲੈਣ ਗਈ ਸੀ, ਜਿਥੇ ਉਕਤ ਕਿੰਨਰ ਪਹਿਲਾਂ ਹੀ ਪਹੁੰਚੇ ਹੋਏ ਸਨ ਅਤੇ ਉਨ੍ਹਾਂ ਨੇ ਸਿਮਰਨ ਮਹੰਤ ਨੂੰ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਉਕਤ ਕਿੰਨਰਾਂ ਨੇ ਸ਼ਿਕਾਇਤਕਰਤਾ ਅਤੇ ਉਸ ਦੇ ਸਾਥੀਆਂ ਦੀ ਕੁੱਟਮਾਰ ਕੀਤੀ ਅਤੇ ਨੈਨਸੀ ਮਹੰਤ ਨੇ ਇੱਕ ਤਿੱਖੀ ਚੀਜ਼ ਨਾਲ ਉਸ 'ਤੇ ਵਾਰ ਕੀਤਾ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਢੋਲ ਵਾਲਿਆਂ ਸਮੇਤ ਮੌਕਾ ਪਾ ਕੇ ਫਰਾਰ ਹੋ ਗਏ। ਪੁਲਸ ਨੇ ਇਸ ਮਾਮਲੇ ਵਿਚ ਉਕਤ ਕਿੰਨਰਾਂ ਦੇ ਖਿਲਾਫ 323, 324, 506, 148 ਅਤੇ 149 ਆਈ.ਪੀ.ਸੀ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Shyna

This news is Content Editor Shyna