ਖਮਾਣੋਂ ''ਚ 4 ਹੋਰ ਕੋਰੋਨਾ ਪਾਜ਼ੇਟਿਵ ਮਾਮਲੇ ਆਏ ਸਾਹਮਣੇ

07/14/2020 12:20:16 AM

ਖਮਾਣੋਂ,(ਅਜੇ ਅਰੋੜਾ)- ਪਿਛਲੇ ਦਿਨੀਂ ਪਿੰਡ ਭਾਂਬਰੀ ਦੀ ਇਕ ਮਹਿਲਾ ਦੀ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਹਸਪਤਾਲ 'ਚ ਕੋਰੋਨਾ ਕਾਰਨ ਹੋਈ ਮੌਤ ਹੋਣ ਉਪਰੰਤ ਉਸ ਦੇ ਨੇੜਲੇ ਸੰਪਰਕ ਦੇ 4 ਹੋਰ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਸਬੰਧੀ ਡਾ. ਨਰੇਸ਼ ਚੌਹਾਨ ਨੇ ਦੱਸਿਆ ਕਿ ਇਨ੍ਹਾਂ 'ਚ ਪਿੰਡ ਭਾਂਬਰੀ ਦੀ ਉਪਰੋਕਤ ਔਰਤ ਦੇ ਪਤੀ ਤੇ ਨੂੰਹ ਤੋਂ ਇਲਾਵਾ ਉਨ੍ਹਾਂ ਦੇ ਪਿੰਡ ਭੜੀ ਦੇ ਨੇੜਲੇ ਰਿਸ਼ਤੇਦਾਰ ਇਕ ਮਹਿਲਾ ਤੇ ਪੁਰਸ਼ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਉਕਤ ਮਹਿਲਾ ਦੇ ਸੰਪਰਕ 'ਚ ਰਹੇ ਅਤੇ 42 ਲੋਕਾਂ ਦੇ ਕੋਰੋਨਾ ਸਬੰਧੀ ਨਮੂਨੇ ਲਏ ਗਏ ਸਨ। ਜਿਨ੍ਹਾਂ 'ਚ 38 ਨੈਗੇਟਿਵ ਤੇ 4 ਪਾਜ਼ੇਟਿਵ ਪਾਏ ਗਏ ਹਨ।


Deepak Kumar

Content Editor

Related News