ਖਰੜ ਵਿਖੇ ਰੇਲਗੱਡੀ ਹੇਠਾਂ ਆ ਕੇ ਡੇਅਰੀ ਮਾਲਕ ਦੀ ਹੋਈ ਮੌਤ

05/31/2022 7:44:58 PM

ਖਰੜ (ਅਮਰਦੀਪ) - ਖਰੜ ਵਿਖੇ ਰੇਲਗੱਡੀ ਹੇਠਾਂ ਆ ਕੇ ਇਕ ਵਿਅਕਤੀ ਦੀ ਮੌਤ ਹੋ ਗਈ। ਰੇਲਵੇ ਚੌਕੀ ਇੰਚਾਰਜ ਖਰੜ ਏ. ਐੱਸ. ਆਈ. ਜਗਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਖਰੜ-ਮੋਹਾਲੀ ਰੇਲਵੇ ਲਾਈਨ ਪਿੰਡ ਬਡਾਲਾ ਵਿਖੇ ਇਕ ਵਿਅਕਤੀ ਦੀ ਲਾਸ਼ ਪਈ ਹੈ ਤਾਂ ਪੁਲਸ ਨੇ ਮੌਕੇ ’ਤੇ ਜਾ ਕੇ ਲਾਸ਼ ਕਬਜ਼ੇ ਵਿਚ ਲੈ ਲਈ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ ਪੰਮੀ ਵਾਸੀ ਰਣਜੀਤ ਨਗਰ ਖਰੜ ਵਜੋਂ ਹੋਈ ਹੈ। ਮ੍ਰਿਤਕ ਪਰਮਜੀਤ ਖਰੜ ਹਸਪਤਾਲ ਰੋਡ ’ਤੇ ਜਸ਼ਨ ਡੇਅਰੀ ਦੀ ਦੁਕਾਨ ਕਰਦਾ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਧਾਰਾ-174 ਦੀ ਕਾਰਵਾਈ ਕਰ ਕੇ ਮ੍ਰਿਤਕ ਦੇਹ ਵਾਰਸਾਂ ਹਵਾਲੇ ਕਰ ਦਿੱਤੀ ਹੈ।


rajwinder kaur

Content Editor

Related News