ਖੰਨਾ ਪੁਲਸ ਨੇ 2 ਵਿਦੇਸ਼ੀਆਂ ਨੂੰ ਹੈਰੋਇੰਨ ਸਮੇਤ ਕੀਤਾ ਕਾਬੂ

03/06/2019 9:08:02 PM

ਖੰਨਾ (ਬਿਪਨ ) ਖੰਨਾ ਪੁਲਸ ਨੇ 2 ਵਿਦੇਸ਼ੀ ਕੋਲੋਂ 1 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕਰਨ  ਦਾ ਦਾਅਵਾ ਕੀਤਾ ਹੈ।  ਧਰੁਵ ਦਹਿਆ ਆਈ.ਪੀ.ਐਸ. ਸੀਨੀਅਰ ਪੁਲਸ ਕਪਤਾਨ, ਖੰਨਾ ਨੇ ਪ੍ਰੈਸ ਕਾਨਫਰੰਸ ਰਾਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਖੰਨਾ ਪੁਲਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਮਨਜੀਤ ਸਿੰਘ ਪੀ.ਪੀ.ਐਸ. ਉਪ ਪੁਲਸ ਕਪਤਾਨ, ਸਪੈਸ਼ਲ ਬ੍ਰਾਂਚ, ਖੰਨਾ, ਇੰਸਪੈਕਟਰ ਹਰਵਿੰਦਰ ਸਿੰਘ ਇੰਚਾਰਜ਼ ਸੀ.ਆਈ.ਸਟਾਫ ਖੰਨਾ ਅਤੇ ਇੰਸਪੈਕਟਰ ਅਨਵਰ ਅਲੀ ਮੁੱਖ ਅਫਸਰ ਥਾਣਾ ਸਦਰ ਖੰਨਾ ਸਮੇਤ ਪੁਲਸ ਪਾਰਟੀ ਵੱਲੋ ਪ੍ਰਿਸਟਿਨ ਮਾਲ ਜੀ.ਟੀ. ਰੋਡ ਅਲੌੜ ਪਾਸ ਨਾਕਾਬੰਦੀ ਕਰਕੇ ਸ਼ੱਕੀ ਵਹੀਕਲਾਂ/ਪੁਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਦੋ ਮੋਨੇ ਵਿਅਕਤੀ ਰੰਗ ਕਾਲਾ (ਵਿਦੇਸ਼ੀ) ਜੋ ਗੋਬਿੰਦਗੜ੍ਹ ਸਾਇਡ ਤੋ ਆ ਰਹੇ ਇੱਕ ਆਟੋ ਵਿੱਚ ਉਤਰੇ ਅਤੇ ਆਟੋ ਖੰਨਾ ਸਾਇਡ ਵੱਲ ਨੂੰ ਚਲਾ ਗਿਆ, ਉਕਤ ਦੋਨੋ ਵਿਅਕਤੀ ਝਾੜੀਆ ਪਾਸ ਰੁੱਕ ਕੇ ਪਿਸ਼ਾਬ ਕਰਨ ਲੱਗੇ, ਜਿਹਨਾ ਪਾਸ ਕਾਲੇ ਰੰਗ ਦੇ ਬੈਗ ਸਨ। ਜਿਨ੍ਹਾਂ ਨੂੰ ਪੁਲਸ ਪਾਰਟੀ ਵਲੋ ਸ਼ੱਕ ਦੀ ਬਿਨਾਹ ਪਰ ਰੋਕ ਕੇ ਉਨ੍ਹਾਂ ਦਾ ਨਾਮ ਪਤਾ ਪੁੱਛਿਆ, ਜਿਨ੍ਹਾਂ ਵਿੱਚੋ ਪਹਿਲੇ ਵਿਦੇਸ਼ੀ ਵਿਅਕਤੀ ਨੇ ਆਪਣਾ ਨਾਮ ਹੈਨਰੀ ਉਚਕੋ ਪੁੱਤਰ ਉਚਕੋ ਵਾਸੀ ਉਸਦੋ ਲੈਗੋਸ ਨਾਈਜੀਰੀਆ ਹਾਲ ਵਾਸੀ ਵਿਕਾਸ ਨਗਰ ਦਿੱਲੀ ਅਤੇ ਦੂਜੇ ਵਿਦੇਸ਼ੀ ਵਿਅਕਤੀ ਨੇ ਆਪਣਾ ਨਾਮ ਕ੍ਰਿਸ ਉਬੀਰਾ ਪੁੱਤਰ ਸੰਡੇ ਉਬੀਰਾ ਵਾਸੀ ਉਸਦੋ ਲੈਗੋਸ ਨਾਈਜੀਰੀਆ ਹਾਲ ਵਾਸੀ ਵਿਕਾਸ ਨਗਰ ਦਿੱਲੀ, ਦੱਸਿਆ।
ਦੀਪਕ ਰਾਏ, ਪੀ.ਪੀ.ਐੱਸ ਉਪ ਪੁਲਸ ਕਪਤਾਨ, ਖੰਨਾ ਨੂੰ ਮੌਕਾ ਪਰ ਬੁਲਾਕੇ ਉਕਤ ਵਿਅਕਤੀਆਂ ਦੇ ਬੈਗਾਂ ਦੀ ਤਲਾਸ਼ੀ ਕਰਨ ਪਰ ਹੈਨਰੀ ਉਚਕੋ ਦੇ ਬੈਗ ਵਿੱਚੋ ਲਿਫਾਫੇ ਵਿੱਚ ਲਪੇਟੀ 800 ਗ੍ਰਾਮ ਹੈਰੋਇੰਨ ਅਤੇ ਕ੍ਰਿਸ ਉਬੀਰਾ ਦੇ ਬੈਗ ਵਿੱਚੋ ਲਿਫਾਫੇ ਵਿੱਚ ਲਪੇਟੀ 700 ਗ੍ਰਾਮ ਹੈਰੋਇੰਨ (ਕੁੱਲ 1 ਕਿਲੋ 500* ਗ੍ਰਾਮ ਹੈਰੋਇੰਨ) ਬਰਾਮਦ ਹੋਈ। ਜਿਸ ਸਬੰਧੀ ਉਕਤ ਦੋਸੀਆਨ ਦੇ ਖਿਲਾਫ ਮੁੱਕਦਮਾ  ਥਾਣਾ ਸਦਰ ਖੰਨਾ ਦਰਜ਼ ਰਜਿਸਟਰ ਕੀਤਾ ਗਿਆ। ਦੋਸ਼ੀਆਨ ਪਾਸੋਂ ਪੁੱਛਗਿੱਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।


satpal klair

Content Editor

Related News