ਖੰਨਾ ਪੁਲਸ ਵੱਲੋਂ 55 ਕਿਲੋ ਗਾਂਜਾ ਸਮੇਤ 2 ਗ੍ਰਿਫਤਾਰ

02/11/2019 8:06:29 PM

ਖੰਨਾ,(ਸੰਜੇ ਗਰਗ) : ਸੀਨੀਅਰ ਪੁਲਸ ਕਪਤਾਨ ਧਰੁਵ ਦਹਿਆ, ਖੰਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਥਾਣੇਦਾਰ ਲਾਭ ਸਿੰਘ ਨਾਰਕੋਟਿਕ ਸੈਲ਼ ਖੰਨਾ ਅਤੇ ਸਹਾਇਕ ਥਾਣੇਦਾਰ ਅਵਤਾਰ ਸਿੰਘ ਥਾਣਾ ਦੋਰਾਹਾ ਸਮੇਤ ਪੁਲਸ ਪਾਰਟੀ ਬਾ-ਚੈਕਿੰਗ ਸ਼ੱਕੀ ਵਹੀਕਲਾਂ/ਪੁਰਸ਼ਾਂ ਦੇ ਸਬੰਧ 'ਚ ਹਾਈ-ਟੈਕ ਨਾਕਾ ਦੋਰਾਹਾ 'ਤੇ ਨਾਕਾਬੰਦੀ ਕੀਤੀ ਹੋਈ ਸੀ। ਜਿਸ ਦੌਰਾਨ ਦੋ ਮੋਨੇ ਵਿਅਕਤੀ ਬੱਸ ਸਟੈਂਡ ਦੋਰਾਹਾ ਵੱਲੋ ਆਪੋ-ਆਪਣੇ ਸਿਰਾ 'ਤੇ ਦੋ ਥੈਲੇ ਚੁੱਕ ਕੇ ਪੈਦਲ ਆ ਰਹੇ ਸਨ, ਜੋ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਆਪਣੇ ਸਿਰਾ 'ਤੇ ਰੱਖੇ ਥੈਲੇ ਸੁੱਟਕੇ ਦੌੜ ਪਏ। ਜਿਨ੍ਹਾਂ ਨੂੰ ਪੁਲਸ ਪਾਰਟੀ ਵਲੋ ਕਾਬੂ ਕਰਕੇ ਉਨ੍ਹਾਂ ਦਾ ਨਾਮ, ਪਤਾ ਪੁੱਛਿਆ ਗਿਆ। ਜਿਨ੍ਹਾਂ 'ਚੋਂ ਪਹਿਲੇ ਵਿਅਕਤੀ ਨੇ ਆਪਣਾ ਨਾਮ ਜਿਲਾ ਸਿੰਘ ਪੁੱਤਰ ਗੋਲੂ ਰਾਮ ਅਤੇ ਦੂਜੇ ਵਿਅਕਤੀ ਨੇ ਆਪਣਾ ਨਾਮ ਰਸਾਲੂ ਪੁੱਤਰ ਰਾਜਮੱਲ ਵਾਸੀਆਨ ਚਤੌੜਗੜ ਰਾਜਸਥਾਨ ਹਾਲ ਵਾਸੀ ਦਾਣਾ ਮੰਡੀ ਦੱਸਿਆ। ਉਹਨਾ ਵੱਲੋ ਸੁੱਟੇ ਥੈਲਿਆਂ ਦੀ ਤਲਾਸ਼ੀ ਲੈਣ 'ਤੇ ਉਹਨਾ 'ਚੋਂ 55 ਕਿਲੋ ਗਾਂਜਾ ਬਰਾਮਦ ਹੋਇਆ । ਜਿਨ੍ਹਾਂ ਖਿਲਾਫ ਮੁਕੱਦਮਾ ਐੱਨ. ਡੀ. ਪੀ. ਐੱਸ ਐਕਟ ਥਾਣਾ ਦੋਰਾਹਾ ਦਰਜ਼ ਰਜਿਸਟਰ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਵਲੋਂ ਦੋਸ਼ੀਆਂ ਤੋਂ ਪੁੱਛ-ਗਿੱਛ ਜਾਰੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ 'ਚ ਪਹਿਲੀ ਵਾਰ 55 ਕਿਲੋ ਗਾਂਜਾ (ਨਸ਼ਾ) ਦੀ ਸਭ ਤੋਂ ਵੱਡੀ ਰਿਕਵਰੀ ਹੈ।