ਆਪਣਾ ਹੱਕ ਮੰਗਣ ਵਾਲੇ ਕਿਸਾਨਾਂ ਨੂੰ ਖਾਲਸਿਤਾਨੀ ਜਾਂ ਅੱਤਵਾਦੀ ਕਹਿਣਾ ਨਿੰਦਣਯੋਗ : ਰਜ਼ੀਆ

12/01/2020 1:01:55 PM

ਮਾਲੇਰਕੋਟਲਾ (ਮਹਿਬੂਬ): ‘‘ਆਪਣੀਆਂ ਹੱਕੀ ਮੰਗਾਂ ਸਬੰਧੀ ਦਿੱਲੀ ਜਾ ਰਹੇ ਕਿਸਾਨਾਂ ’ਤੇ ਜਬਰ ਤੇ ਜ਼ੁਲਮ ਕਰਨਾ ਤੇ ਫਿਰ ਉਨ੍ਹਾਂ ਨੂੰ ਖਾਲਿਸਤਾਨੀ ਜਾਂ ਅੱਤਵਾਦੀ ਕਹਿਣਾ ਬਹੁਤ ਹੀ ਨਿੰਦਣਯੋਗ ਹੈ , ਇਸ ਤਰ੍ਹਾਂ ਦੇ ਜ਼ੁਲਮ ਕਰਨ ਵਾਲਿਆਂ ਨੂੰ ਸਮਾਂ ਆਉਣ ’ਤੇ ਲੋਕ ਕਦੇ ਮੁਆਫ ਨਹੀਂ ਕਰਨਗੇ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੀ ਇਕੋ-ਇਕ ਮੁਸਲਿਮ ਵਿਧਾਇਕਾ ਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਕੀਤਾ।

ਉਨ੍ਹਾਂ ਕਿਹਾ ਕਿ ਭਾਰਤ ਦੇ ਸੰਵਿਧਾਨ ’ਚ ਹਰ ਇਕ ਨੂੰ ਪੁਰਅਮਨ ਤਰੀਕੇ ਨਾਲ ਰੋਸ ਕਰਨ ’ਤੇ ਆਪਣੀ ਗੱਲ ਰੱਖਣ ਦਾ ਪੂਰਾ-ਪੂਰਾ ਅਧਿਕਾਰ ਹੈ ਪਰ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਨੇ ਸੰਵਿਧਾਨ ਦਾ ਗਲਾ ਘੁੱਟ ਕੇ ਪੁਰਅਮਨ ਕਿਸਾਨਾਂ ’ਤੇ ਹੋ ਪਾਣੀ ਦੀਆਂ ਟੋਪਾਂ ਅਤੇ ਆਸੂ ਗੈਸ ਦੇ ਗੋਲੇ ਦਾਗ ਕੇ ਜ਼ੁਲਮ ਕੀਤਾ ਅਤੇ ਉਨ੍ਹਾਂ ਰਸਤਿਆਂ ਨੂੰ ਵੱਡੇ-ਵੱਡੇ ਪੱਥਰਾਂ ਨਾਲ ਬੰਦ ਕੀਤਾ ਹੈ, ਉਸ ਨੇ ਅੰਗ੍ਰੇਜ਼ਾਂ ਦਾ ਜ਼ੁਲਮਾਂ ਨੂੰ ਵੀ ਭੁਲਾ ਦਿੱਤਾ ਹੈ। ਦਿੱਲੀ ਧਰਨਾ ਦੇਣ ਜਾ ਰਹੇ ਕਿਸਾਨ ਕਿਸੇ ਹੋਰ ਦੇਸ਼ ਦੇ ਬਾਸ਼ਿੰਦੇ ਨਹੀਂ ਹਨ ਸਗੋਂ ਇਸੇ ਦੇਸ਼ ਦੇ ਰਹਿਣ ਵਾਲੇ ਅੰਨਦਾਤਾ ਹਨ ਜੋ ਆਪਣੀ ਸਖਤ ਮਿਹਨਤ ਨਾਲ ਆਪਣਾ ਹੀ ਨਹੀਂ ਬਲਕਿ ਪੂਰੇ ਦੇਸ਼ ਦਾ ਢਿੱਡ ਭਰਦੇ ਹਨ।

ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਕੇਂਦਰ ਸਰਕਾਰ ਨੂੰ ਦੇਸ਼ ਦੇ ਅੰਨਦਾਤਾ ਦੀ ਤੁਰੰਤ ਗੱਲ ਸੁਨਣੀ ਚਾਹੀਦਾ ਤੇ ਨਾਲ ਉਨ੍ਹਾਂ ਦੀਆਂ ਮੰਗਾਂ ਮੰਨਨੀਆਂ ਚਾਹਦੀਆਂ ਹਨ ਤਾਂ ਇੰਨੀ ਠੰਡ ’ਚ ਸੜਕਾਂ ’ਤੇ ਰੁਲ ਰਿਹਾ ਕਿਸਾਨ ਆਪਣੇ ਘਰ ਵਾਪਸ ਆ ਸਕੇ।

Shyna

This news is Content Editor Shyna