ਕਰਵਾਚੌਥ ਨੂੰ ਚੰਦਰਮਾ ਰਾਤੀ 8.07 ਵਜੇ ਤੋਂ ਬਾਅਦ ਦੇਵੇਗਾ ਦਿਖਾਈ

10/19/2021 3:50:16 PM

ਜੈਤੋ (ਰਘੂਨੰਦਨ ਪਰਾਸ਼ਰ): ਸੁਹਾਗਣਾਂ ਦਾ ਤਿਉਹਾਰ ਕਰਵਾਚੌਥ 24 ਅਕਤੂਬਰ ਨੂੰ ਰਾਤੀ 8.07 ਤੋਂ  8.39 ਵਜੇ ਦੇ ਦੌਰਾਨ ਵੇਖਿਆ ਜਾ ਸਕਦਾ ਹੈ। ਇਹ ਚੰਦਰਮਾ ਵੱਖ-ਵੱਖ ਸ਼ਹਿਰਾਂ ਵਿੱਚ ਵੱਖ-ਵੱਖ ਸਮੇਂ ਵੇਖਿਆ ਜਾਵੇਗਾ ,ਪਰ ਮੌਸਮ ਅਨੁਕੂਲ ਨਾ ਹੋਣ ਕਾਰਨ ਚੰਦਰਮਾ ਨੂੰ ਦੇਰੀ ਨਾਲ ਵੀ ਵੇਖਿਆ ਜਾ ਸਕਦਾ ਹੈ।ਇਹ ਜਾਣਕਾਰੀ ਉੱਘੇ ਜੋਤੀ ਸ਼ਾਚਾਰੀਆ ਸਵ. ਪੰਡਿਤ ਕਲਿਆਣ ਸਵਰੂਪ ਸ਼ਾਸਤਰੀ ਵਿਦਿਆਲੰਕਰ ਦੇ ਪੁੱਤਰ ਪੰਡਿਤ ਸ਼ਿਵ ਕੁਮਾਰ ਸ਼ਰਮਾ ਜੈਤੋ ਨੇ ਦਿੰਦਿਆਂ ਦੱਸਿਆ ਕਿ ਪ੍ਰਸਿੱਧ ਪੰਚਾਗਾਂ ਨੇ ਲਿਖਿਆ ਹੈ ਕਿ ਚੰਦਰਮਾ ਉਪਰੋਕਤ ਸਮੇਂ ਦੇ ਵਿਚਕਾਰ ਦਿਖਾਈ ਦੇ ਰਿਹਾ ਹੈ।

ਪੰਡਿਤ ਸ਼ਿਵ ਕੁਮਾਰ ਨੇ ਕਿਹਾ ਕਿ ਭਾਰਤ ਵਿਚ ਸਨਾਤਨ ਧਰਮਾਂ ਦੀਆਂ ਔਰਤਾਂ ਇਸ ਵਰਤ ਨੂੰ ਦਿਨ ਭਰ ਨਿਰਜਲ ਰਹਿ ਕੇ ਰੱਖਦੀਆਂ ਹਨ ਅਤੇ ਚੰਦਰਮਾ ਨਿਕਲਣ 'ਤੇ ਉਸ ਨੂੰ ਅਰਘ ਦੇ ਕੇ ਆਪਣਾ ਵਰਤ ਪੂਰਾ ਕਰਦੀਆਂ ਹਨ। ਭਾਰਤੀ ਹਿੰਦੂ ਔਰਤਾਂ ਲਈ ਇਹ ਵਰਤ ਅਖੰਡ ਸੁਹਾਗ ਨੂੰ ਕਾਇਮ ਰੱਖਣ ਵਾਲਾ ਮੰਨਿਆ ਜਾਂਦਾ ਹੈ। ਸਾਰੇ ਵਰਗਾਂ ਦੀਆਂ ਔਰਤਾਂ ਵਿੱਚ ਇਸ ਵਰਤ ਬਾਰੇ ਅਥਾਹ ਸ਼ਰਧਾ ਹੈ। ਔਰਤਾਂ ਨੂੰ ਵਿਸ਼ਵਾਸ ਹੈ ਕਿ ਇਹ ਵਰਤ ਰੱਖਣ ਨਾਲ ਉਨ੍ਹਾਂ ਦਾ ਸੁਹਾਗ ਬਣਿਆ ਰਹੇਗਾ। ਇਹ ਔਰਤਾਂ ਦਾ ਮਹੱਤਵਪੂਰਨ ਵਰਤ ਅਤੇ ਸਾਲ ’ਚ ਇਕ ਵਾਰ ਹੀ ਕੱਤਕ ਮਹੀਨੇ ਦੀ ਕ੍ਰਿਸ਼ਨ ਪੱਖ ਦੀ ਚੌਥ ਨੂੰ ਹੁੰਦਾ ਹੈ।

Shyna

This news is Content Editor Shyna