13 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ, ਕਿਸਾਨਾਂ ਨੇ ਕੀਤੀ ਕਾਨਿਆਂਵਾਲੀ ਮਾਈਨਰ ਦੀ ਸਫਾਈ

06/11/2019 5:53:24 PM

ਫਰੀਦਕੋਟ (ਜਗਤਾਰ) - 13 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਣ ਜਾ ਰਹੀ ਹੈ ਪਰ ਨਹਿਰਾਂ 'ਚ ਅਜੇ ਤੱਕ ਪਾਣੀ ਨਹੀਂ ਛੱਡਿਆ ਗਿਆ। ਇਸੇ ਕਾਰਨ ਫਰੀਦਕੋਟ ਜ਼ਿਲੇ ਦੇ ਪਿੰਡ ਦੀਪ ਸਿੰਘ ਵਾਲਾ ਅਤੇ ਅਹਿਲ ਦੇ ਕਿਸਾਨਾਂ ਵਲੋਂ ਮਿਲ ਕੇ ਗੰਗ ਕੈਨਾਲ 'ਚੋਂ ਨਿਕਲਦੀ ਕਾਨਿਆਂ ਵਾਲੀ ਮਾਈਨਰ ਦੀ ਆਪਣੇ ਪੱਧਰ 'ਤੇ ਸਫ਼ਾਈ ਕੀਤੀ। ਇਸ ਮੌਕੇ ਕਿਸਾਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਅੱਗੇ ਤੋਂ ਇਸ ਮਾਈਨਰ ਦੀ ਸਾਫ-ਸਫਾਈ ਸਰਕਾਰ ਆਪਣੇ ਪੱਧਰ 'ਤੇ ਕਰੇਗੀ ਤਾਂ ਜੋ ਮਾਈਨਰ ਅਧੀਨ ਪੈਂਦੇ 4 ਪਿੰਡਾਂ ਦੇ ਕਿਸਾਨਾਂ ਨੂੰ ਫਸਲ ਦੀ ਸਿੰਚਾਈ ਲਈ ਕੋਈ ਦਿੱਕਤ ਨਾ ਆ ਸਕੇ ਅਤੇ ਟੇਲਾਂ ਤੱਕ ਪੂਰਾ ਪਾਣੀ ਪਹੁੰਚ ਸਕੇ। ਇਸ ਤੋਂ ਇਲਾਵਾ ਕਿਸਾਨਾਂ ਨੇ ਨਹਿਰਾਂ 'ਚ ਪਾਣੀ ਛੱਡੇ ਜਾਣ ਦੀ ਮੰਗ ਵੀ ਕੀਤੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲਾ ਪ੍ਰੀਸ਼ਦ ਫਰੀਦਕੋਟ ਦੇ ਸਾਬਕਾ ਵਾਈਸ ਚੇਅਰਮੈਨ ਅਮਰਜੀਤ ਸਿੰਘ ਔਲਖ ਨੇ ਕਿਹਾ ਕਿ ਕਾਨਿਆਂ ਵਾਲੀ ਮਾਈਨਰ ਦੀ ਸਫਾਈ ਜੋ ਅੱਜ ਹੋ ਰਹੀ ਹੈ, ਕਿਸਾਨਾਂ ਵਲੋਂ ਕੀਤੀ ਜਾ ਰਹੀ ਹੈ ਜਦਕਿ ਇਸ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ।ਪਿੰਡ ਦੀਪ ਸਿੰਘ ਵਾਲਾ ਦੇ ਸਰਪੰਚ ਸ਼ਾਮ ਲਾਲ ਨੇ ਕਿਹਾ ਕਿ 13 ਜੂਨ ਤੋਂ ਸ਼ੁਰੂ ਹੋ ਰਹੀ ਝੋਨੇ ਦੀ ਲਵਾਈ ਲਈ ਕਿਸਾਨਾਂ ਨੇ ਝੋਨੇ ਦੀ ਪਨੀਰੀ ਪਾਲਣੀ ਹੈ ਅਤੇ ਝੋਨਾ ਲਾਉਣ ਲਈ ਅਜੇ ਖੇਤ ਵੀ ਤਿਆਰ ਕਰਨੇ ਹਨ। ਇਸ ਦੌਰਾਨ ਨਹਿਰਾਂ 'ਚ ਪਾਣੀ ਨਾ ਹੋਣ ਕਾਰਨ ਕਿਸਾਨਾਂ ਨੂੰ ਸਿੰਚਾਈ ਕਰਨ 'ਚ ਦਿੱਕਤ ਆ ਰਹੀ ਹੈ, ਜਿਸ ਕਾਰਨ ਉਨ੍ਹਾਂ ਨਹਿਰਾਂ 'ਚ ਜਲਦ ਪਾਣੀ ਛੱਡਣ ਦੀ ਮੰਗ ਕੀਤੀ ਹੈ।


rajwinder kaur

Content Editor

Related News